ਰੱਬ ਦਾ ਬਚਨ ਖ਼ਜ਼ਾਨਾ ਹੈ | ਮੀਕਾਹ 1-7
ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?
ਯਹੋਵਾਹ ਸਾਡੀਆਂ ਹੱਦਾਂ ਨੂੰ ਜਾਣਦਾ ਹੈ। ਇਸ ਲਈ ਉਹ ਸਾਨੂੰ ਉਹ ਕੰਮ ਕਰਨ ਲਈ ਕਦੀ ਵੀ ਨਹੀਂ ਕਹੇਗਾ ਜੋ ਸਾਡੇ ਵੱਸੋਂ ਬਾਹਰ ਹਨ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਦਾ ਆਪਸੀ ਰਿਸ਼ਤਾ ਚੰਗਾ ਹੋਵੇ। ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਚੜ੍ਹਾਵਿਆਂ ਤੋਂ ਖ਼ੁਸ਼ ਹੋਵੇ, ਤਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ।