ਪ੍ਰਸ਼ਨ ਡੱਬੀ
◼ ਕੀ ਕਲੀਸਿਯਾਵਾਂ ਜਾਂ ਭੈਣਾਂ-ਭਰਾਵਾਂ ਲਈ ਉਹ ਨਿਸ਼ਾਨ-ਚਿੰਨ੍ਹ (logos) ਵਰਤਣੇ ਠੀਕ ਹਨ ਜੋ ਯਹੋਵਾਹ ਦੇ ਗਵਾਹਾਂ ਦੀਆਂ ਕਾਨੂੰਨੀ ਕਾਰਪੋਰੇਸ਼ਨਾਂ ਵਰਤਦੀਆਂ ਹਨ?
ਕਈ ਕੰਪਨੀਆਂ ਦੂਸਰਿਆਂ ਤੋਂ ਸੌਖਿਆਂ ਹੀ ਵੱਖਰੀ ਪਛਾਣ ਬਣਾਉਣ ਲਈ ਆਪਣਾ ਖ਼ਾਸ ਨਾਂ, ਨਿਸ਼ਾਨ-ਚਿੰਨ੍ਹ ਜਾਂ ਟ੍ਰੇਡਮਾਰਕ ਵਰਤਦੀਆਂ ਹਨ। ਵਾਚ ਟਾਵਰ ਦਾ ਨਿਸ਼ਾਨ-ਚਿੰਨ੍ਹ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਇੰਡੀਆ ਅਤੇ ਸੰਸਥਾ ਦੁਆਰਾ ਵਰਤੀਆਂ ਜਾਂਦੀਆਂ ਹੋਰ ਕਾਰਪੋਰੇਸ਼ਨਾਂ ਨੂੰ ਦਰਸਾਉਂਦਾ ਹੈ। ਭਾਰਤ ਵਿਚ ਯਹੋਵਾਹ ਦੇ ਗਵਾਹ ਕਾਗਜ਼-ਪੱਤਰਾਂ ਦੇ ਸਿਰਨਾਵੇਂ ਵਜੋਂ ਇਕ ਖੁੱਲ੍ਹੀ ਬਾਈਬਲ ਦਾ ਨਿਸ਼ਾਨ-ਚਿੰਨ੍ਹ ਵਰਤਦੇ ਹਨ। ਯਹੋਵਾਹ ਦੇ ਗਵਾਹਾਂ ਦੀਆਂ ਹੋਰ ਕਾਰਪੋਰੇਸ਼ਨਾਂ ਵੱਖੋ-ਵੱਖ ਨਿਸ਼ਾਨ-ਚਿੰਨ੍ਹ ਵਰਤਦੀਆਂ ਹਨ।
ਕਲੀਸਿਯਾਵਾਂ ਜਾਂ ਭੈਣਾਂ-ਭਰਾਵਾਂ ਨੂੰ ਆਪਣੇ ਕਿੰਗਡਮ ਹਾਲਾਂ, ਸਾਈਨ ਬੋਰਡਾਂ, ਚਿੱਠੀਆਂ ਦੇ ਸਿਰਨਾਵਿਆਂ ਜਾਂ ਨਿੱਜੀ ਚੀਜ਼ਾਂ ਇਤਿਆਦਿ ਉੱਤੇ ਸੰਸਥਾ ਦੀਆਂ ਕਾਨੂੰਨੀ ਕਾਰਪੋਰੇਸ਼ਨਾਂ ਦੁਆਰਾ ਵਰਤੇ ਜਾਂਦੇ ਨਾਂ ਜਾਂ ਉਨ੍ਹਾਂ ਵਰਗੇ ਨਿਸ਼ਾਨ-ਚਿੰਨ੍ਹ ਨਹੀਂ ਇਸਤੇਮਾਲ ਕਰਨੇ ਚਾਹੀਦੇ। ਇਨ੍ਹਾਂ ਦੀ ਵਰਤੋਂ ਕਰਕੇ ਸਰਕਾਰੀ ਅਫ਼ਸਰਾਂ, ਪ੍ਰਕਾਸ਼ਕਾਂ ਅਤੇ ਹੋਰਨਾਂ ਨੂੰ ਸੰਸਥਾ ਦੀਆਂ ਕਾਨੂੰਨੀ ਕਾਰਪੋਰੇਸ਼ਨਾਂ ਦੇ ਕਲੀਸਿਯਾ ਨਾਲ ਸੰਬੰਧ ਬਾਰੇ ਗ਼ਲਤੀ ਲੱਗ ਸਕਦੀ ਹੈ। ਇਸੇ ਤਰ੍ਹਾਂ ਲੋਕ ਭੁਲੇਖਾ ਖਾ ਸਕਦੇ ਹਨ ਕਿ ਇਕ ਖ਼ਾਸ ਨਿਸ਼ਾਨ-ਚਿੰਨ੍ਹ ਵਾਲੀ ਚਿੱਠੀ ਗਵਾਹਾਂ ਦੇ ਹੈੱਡ-ਕੁਆਰਟਰ ਜਾਂ ਬ੍ਰਾਂਚ ਆਫ਼ਿਸ ਤੋਂ ਆਈ ਹੈ।
ਅਗਾਹਾਂ ਤੋਂ ਵਾਚ ਟਾਵਰ ਦਾ ਨਿਸ਼ਾਨ-ਚਿੰਨ੍ਹ ਜਾਂ ਉਸ ਵਰਗਾ ਕੋਈ ਹੋਰ ਨਿਸ਼ਾਨ-ਚਿੰਨ੍ਹ ਕਿੰਗਡਮ ਹਾਲਾਂ ਤੇ ਨਹੀਂ ਲਗਾਇਆ ਜਾਣਾ ਚਾਹੀਦਾ ਭਾਵੇਂ ਕਿ ਕੋਈ ਕਿੰਗਡਮ ਹਾਲ ਵਾਚ ਟਾਵਰ ਸੰਸਥਾ ਦੀ ਹੀ ਜਾਇਦਾਦ ਹੋਵੇ। ਜਿਨ੍ਹਾਂ ਕਿੰਗਡਮ ਹਾਲਾਂ ʼਤੇ ਕੋਈ ਅਜਿਹਾ ਨਿਸ਼ਾਨ-ਚਿੰਨ੍ਹ ਹੈ, ਉਸ ਨੂੰ ਫਟਾਫਟ ਉਤਾਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਕਰਨ ਲਈ ਸ਼ਾਇਦ ਕਾਫ਼ੀ ਸਮੇਂ ਤੇ ਖ਼ਰਚੇ ਦੀ ਲੋੜ ਪਵੇ। ਪਰ ਜੇ ਜ਼ਿਆਦਾ ਖੇਚਲ ਬਿਨਾਂ ਉਹ ਨਿਸ਼ਾਨ ਉਤਾਰਿਆ ਜਾ ਸਕਦਾ ਹੈ ਤਾਂ ਉਸ ਨੂੰ ਉਤਾਰ ਦੇਣਾ ਚਾਹੀਦਾ ਹੈ, ਵਰਨਾ ਉਹ ਕਿੰਗਡਮ ਹਾਲ ਜਾਂ ਸਾਈਨ-ਬੋਰਡ ਦੀ ਮੁਰੰਮਤ ਕਰਨ ਵੇਲੇ ਉਤਾਰਿਆ ਜਾ ਸਕਦਾ ਹੈ।