ਪ੍ਰਚਾਰ ਵਿਚ ਕੀ ਕਹੀਏ
ਦਸੰਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਕੀ ਤੁਸੀਂ ਕਦੇ ਸੋਚਿਆ ਹੈ ਕਿ ਧਰਤੀ ਲਈ ਰੱਬ ਨੇ ਕੀ ਮਕਸਦ ਰੱਖਿਆ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਤੋਂ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਵਿਚ ਦੱਸਿਆ ਗਿਆ ਹੈ ਕਿ ਸਾਡਾ ਸਿਰਜਣਹਾਰ ਭਵਿੱਖ ਵਿਚ ਕੀ ਕਰੇਗਾ?” ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਜ਼ਬੂਰ 37:11 ਪੜ੍ਹੋ ਅਤੇ ਅਕਤੂਬਰ-ਦਸੰਬਰ ਦੇ ਪਹਿਰਾਬੁਰਜ ਦੇ ਸਫ਼ਾ 16 ਉਤਲਾ ਲੇਖ ਦਿਖਾਓ। ਪਹਿਲੇ ਸਵਾਲ ʼਤੇ ਚਰਚਾ ਕਰੋ ਅਤੇ ਕਹੋ ਕਿ ਤੁਸੀਂ ਦੁਬਾਰਾ ਆ ਕੇ ਬਾਕੀ ਦੇ ਲੇਖ ʼਤੇ ਗੱਲਬਾਤ ਕਰੋਗੇ।
ਪਹਿਰਾਬੁਰਜ ਅਕਤੂਬਰ-ਦਸੰਬਰ
“ਯਿਸੂ ਮਸੀਹ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਯਿਸੂ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕਈ ਕਹਿੰਦੇ ਹਨ ਕਿ ਯਿਸੂ ਮਸੀਹ ਨੇ ਆਪਣੀ ਜਾਨ ਮਨੁੱਖਜਾਤੀ ਲਈ ਕੁਰਬਾਨ ਕੀਤੀ। ਪਰ ਜੇ ਤੁਸੀਂ ਜਾਣਨ ਵਿਚ ਦਿਲਚਸਪੀ ਰੱਖਦੇ ਹੋ, ਤਾਂ ਮੈਂ ਤੁਹਾਨੂੰ ਇਕ ਹਵਾਲਾ ਦਿਖਾਉਣਾ ਚਾਹੁੰਦਾ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਮੌਤ ਕਾਰਨ ਇਨਸਾਨਾਂ ਨੂੰ ਕੀ ਫ਼ਾਇਦੇ ਹੋਣਗੇ। [ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਪਰਕਾਸ਼ ਦੀ ਪੋਥੀ 21:3, 4 ਪੜ੍ਹੋ।] ਇਸ ਰਸਾਲੇ ਵਿਚ ਦਿੱਤੀ ਜਾਣਕਾਰੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਕੌਣ ਹੈ।”
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਜ਼ਿੰਮੇਵਾਰ ਇਨਸਾਨ ਬਣਨ। ਪਰ ਬੱਚਿਆਂ ਦੀ ਸਹੀ ਢੰਗ ਨਾਲ ਪਾਲਣਾ ਕਰਨੀ ਇਕ ਚੁਣੌਤੀ ਹੈ। ਅਸੀਂ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਤੋਂ ਮਾਤਾ-ਪਿਤਾ ਦੀ ਭੂਮਿਕਾ ਬਾਰੇ ਪਤਾ ਲੱਗਦਾ ਹੈ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਕਹਾਉਤਾਂ 22:6 ਪੜ੍ਹੋ।] ਸਫ਼ਾ 2 ਉਤਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਮਾਤਾ-ਪਿਤਾ ਕੀ ਕੁਝ ਕਰ ਸਕਦੇ ਹਨ।”