ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਅਕਤੂਬਰ-ਦਸੰਬਰ
“ਕਈ ਲੋਕ ਬਾਈਬਲ ਦਾ ਧਰਮ-ਗ੍ਰੰਥ ਵਜੋਂ ਆਦਰ ਕਰਦੇ ਹਨ ਜਦ ਕਿ ਹੋਰ ਕਈ ਲੋਕਾਂ ਦੇ ਇਸ ਬਾਰੇ ਵੱਖੋ-ਵੱਖਰੇ ਵਿਚਾਰ ਹਨ। ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਕ ਹਵਾਲਾ ਦਿਖਾ ਸਕਦਾ ਹਾਂ ਕਿ ਬਾਈਬਲ ਆਪਣੇ ਬਾਰੇ ਕੀ ਕਹਿੰਦੀ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਰੋਮੀਆਂ 15:4 ਪੜ੍ਹੋ।] ਇਸ ਰਸਾਲੇ ਵਿਚ ਪੰਜ ਗੱਲਾਂ ਦੱਸੀਆਂ ਹਨ ਕਿ ਬਾਈਬਲ ਕਿਉਂ ਇਕ ਅਨੋਖੀ ਕਿਤਾਬ ਹੈ ਅਤੇ ਇਸ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ।”