ਪ੍ਰਚਾਰ ਵਿਚ ਕੀ ਕਹੀਏ
ਮਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਬਹੁਤ ਸਾਰੇ ਲੋਕ ਪੁੱਛਦੇ ਹਨ: ‘ਕੀ ਰੱਬ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ?’ ਕੀ ਤੁਹਾਨੂੰ ਵੀ ਕਦੇ ਇੱਦਾਂ ਲੱਗਦਾ ਹੈ?” [ਜਵਾਬ ਲਈ ਸਮਾਂ ਦਿਓ।] ਮਈ-ਜੂਨ ਦੇ ਪਹਿਰਾਬੁਰਜ ਦੇ ਸਫ਼ਾ 16 ʼਤੇ ਦਿੱਤਾ ਲੇਖ ਦਿਖਾਓ ਅਤੇ ਚੌਥੇ ਪੈਰੇ ʼਤੇ ਚਰਚਾ ਕਰੋ ਤੇ ਘੱਟੋ-ਘੱਟ ਇਕ ਹਵਾਲਾ ਪੜ੍ਹੋ। ਰਸਾਲੇ ਦਿਓ ਤੇ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।
ਜਾਗਰੂਕ ਬਣੋ! ਮਈ-ਜੂਨ
“ਦੁਨੀਆਂ ਭਰ ਵਿਚ ਘਰੇਲੂ ਹਿੰਸਾ ਆਮ ਗੱਲ ਹੈ। ਕਈ ਲੋਕ ਸੋਚਦੇ ਹਨ ਇਸ ਦਾ ਕਾਰਨ ਇਕ ਇਨਸਾਨ ਦਾ ਸਭਿਆਚਾਰ, ਉਸ ਦਾ ਪਿਛੋਕੜ ਤੇ ਹਿੰਸਕ ਮਨੋਰੰਜਨ ਹੋ ਸਕਦਾ ਹੈ। ਤੁਹਾਡੇ ਖ਼ਿਆਲ ਨਾਲ ਲੋਕ ਘਰ ਵਿਚ ਮਾਰ-ਕੁਟਾਈ ਕਿਉਂ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਤੀ-ਪਤਨੀ ਵਿਚ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ। [ਅਫ਼ਸੀਆਂ 5:33 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਕਈ ਲੋਕਾਂ ਨੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਆਪਣੇ ਘਰਾਂ ਨੂੰ ਟੁੱਟਣ ਤੋਂ ਕਿਵੇਂ ਬਚਾਇਆ ਹੈ।”