ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਸਤੰਬਰ-ਅਕਤੂਬਰ
“ਦੁਨੀਆਂ ਵਿਚ ਹਰ ਜਣੇ ਨੂੰ ਕਦੇ-ਨਾ-ਕਦੇ ਕੁਦਰਤੀ ਆਫ਼ਤ, ਜਾਨਲੇਵਾ ਬੀਮਾਰੀ ਜਾਂ ਕਿਸੇ ਅਜ਼ੀਜ਼ ਦੀ ਮੌਤ ਕਰਕੇ ਦੁੱਖ ਦੀਆਂ ਘੜੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਕੀ ਤੁਹਾਡੇ ਖ਼ਿਆਲ ਵਿਚ ਸਹੀ ਨਜ਼ਰੀਆ ਰੱਖਣਾ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਦੁੱਖ ਦੀਆਂ ਘੜੀਆਂ ਸਹਿਣ ਵਿਚ ਕਿਹੜੀ ਗੱਲ ਨੇ ਮਦਦ ਕੀਤੀ ਹੈ? [ਜੇ ਘਰ-ਮਾਲਕ ਹੋਰ ਜਾਣਨਾ ਚਾਹੁੰਦਾ ਹੈ, ਤਾਂ ਰੋਮੀਆਂ 15:4 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਜਦੋਂ ਸਾਡੇ ʼਤੇ ਕੋਈ ਦੁੱਖ ਆਉਂਦਾ ਹੈ, ਤਾਂ ਬਾਈਬਲ ਕਿਸ ਤਰ੍ਹਾਂ ਸਾਡੀ ਮਦਦ ਕਰ ਸਕਦੀ ਹੈ।”