ਪ੍ਰਚਾਰ ਵਿਚ ਕੀ ਕਹੀਏ
ਅਕਤੂਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਕੀ ਤੁਸੀਂ ਕਦੇ ਸੋਚਿਆ ਹੈ ਕਿ ਰੱਬ ਬੁਰਾਈ ਅਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਸ ਵਿਸ਼ੇ ʼਤੇ ਤੁਹਾਨੂੰ ਕੁਝ ਵਧੀਆ ਜਾਣਕਾਰੀ ਦਿਖਾ ਸਕਦਾ ਹਾਂ?” ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਅਕਤੂਬਰ-ਦਸੰਬਰ ਦੇ ਪਹਿਰਾਬੁਰਜ ਦੇ ਸਫ਼ਾ 18 ਉੱਤੇ ਪਹਿਲੇ ਸਿਰਲੇਖ ਵਿੱਚੋਂ ਜਾਣਕਾਰੀ ਅਤੇ ਇਕ ਹਵਾਲਾ ਇਕੱਠੇ ਪੜ੍ਹੋ। ਫਿਰ ਰਸਾਲੇ ਪੇਸ਼ ਕਰੋ ਅਤੇ ਕਹੋ ਕਿ ਤੁਸੀਂ ਅਗਲੇ ਸਵਾਲ ਦੇ ਜਵਾਬ ਉੱਤੇ ਗੌਰ ਕਰਨ ਲਈ ਉਸ ਨੂੰ ਦੁਬਾਰਾ ਮਿਲਣ ਆਵੋਗੇ।
ਪਹਿਰਾਬੁਰਜ ਅਕਤੂਬਰ-ਦਸੰਬਰ
“ਬਹੁਤ ਸਾਰੇ ਲੋਕ ਯਿਸੂ ਬਾਰੇ ਵੱਖੋ-ਵੱਖਰੇ ਵਿਚਾਰ ਰੱਖਦੇ ਹਨ। ਤੁਸੀਂ ਉਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਯਿਸੂ ਦੀ ਭੂਮਿਕਾ ਬਾਰੇ ਦੱਸ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਯੂਹੰਨਾ 17:3 ਪੜ੍ਹੋ।] ਇਹ ਰਸਾਲਾ ਯਿਸੂ ਬਾਰੇ ਸੱਚਾਈ ਦੱਸਦਾ ਹੈ ਕਿ ਉਹ ਕਿੱਥੋਂ ਆਇਆ ਸੀ, ਉਸ ਨੇ ਆਪਣੀ ਜ਼ਿੰਦਗੀ ਕਿਵੇਂ ਬਿਤਾਈ ਅਤੇ ਉਹ ਕਿਉਂ ਮਰਿਆ।”
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਅਸੀਂ ਅੱਜ ਪਰਿਵਾਰਾਂ ਨਾਲ ਗੱਲਬਾਤ ਕਰ ਰਹੇ ਹਾਂ। ਤੁਹਾਡੇ ਖ਼ਿਆਲ ਵਿਚ ਬੱਚਿਆਂ ਦਾ ਪਾਲਣ-ਪੋਸਣ ਕਰਦਿਆਂ ਅੱਜ ਮਾਪਿਆਂ ਲਈ ਸਭ ਤੋਂ ਵੱਡੀ ਚੁਣੌਤੀ ਕਿਹੜੀ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਮਾਪੇ ਪਰਮੇਸ਼ੁਰ ਦੇ ਬਚਨ ਤੋਂ ਸਲਾਹ ਲੈਂਦੇ ਹਨ। ਕੀ ਮੈਂ ਤੁਹਾਨੂੰ ਇਕ ਬੁੱਧੀਮਾਨ ਆਦਮੀ ਦੇ ਸ਼ਬਦ ਦਿਖਾ ਸਕਦਾ ਹਾਂ ਜੋ ਬੱਚਿਆਂ ਨੂੰ ਅਨੁਸ਼ਾਸਨ ਦੇਣ ਵੇਲੇ ਕੰਮ ਆਉਣਗੇ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਅਫ਼ਸੀਆਂ 4:31 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੇ ਬਚਨ ਦੀ ਸਲਾਹ ਮਾਪਿਆਂ ਦੀ ਕਿਵੇਂ ਮਦਦ ਕਰਦੀ ਹੈ ਜਿਉਂ-ਜਿਉਂ ਉਨ੍ਹਾਂ ਦੇ ਬੱਚੇ ਵੱਡੇ ਹੁੰਦੇ ਜਾਂਦੇ ਹਨ।”