ਪ੍ਰਚਾਰ ਵਿਚ ਕੀ ਕਹੀਏ
ਨਵੰਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਅਸੀਂ ਲੋਕਾਂ ਨਾਲ ਸਮੱਸਿਆਵਾਂ ਦੇ ਹੱਲ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਕੀ ਸੋਚਦੇ ਹੋ ਕਿ ਇਨਸਾਨ ਹਿੰਸਾ ਅਤੇ ਬੇਇਨਸਾਫ਼ੀ ਵਰਗੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਸੁਲਝਾ ਸਕਦਾ ਹੈ ਜਾਂ ਨਹੀਂ?” [ਜਵਾਬ ਲਈ ਸਮਾਂ ਦਿਓ।] “ਕੀ ਮੈਂ ਇਸ ਬਾਰੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਤੋਂ ਕੁਝ ਜਾਣਕਾਰੀ ਦੇ ਸਕਦਾ ਹਾਂ?” ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਉਸ ਨੂੰ ਦੱਸੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਾਰਥਨਾ ਕਰਨ। ਉਸ ਨੂੰ ਨਵੰਬਰ-ਦਸੰਬਰ ਦੇ ਪਹਿਰਾਬੁਰਜ ਦਾ ਆਖ਼ਰੀ ਸਫ਼ਾ ਦਿਖਾਓ ਤੇ ਉਸ ਨਾਲ ਪਹਿਲੇ ਸਵਾਲ ਹੇਠਾਂ ਦਿੱਤੀ ਜਾਣਕਾਰੀ ਅਤੇ ਘੱਟੋ-ਘੱਟ ਇਕ ਹਵਾਲੇ ਉੱਤੇ ਚਰਚਾ ਕਰੋ। ਘਰ-ਮਾਲਕ ਨੂੰ ਮੈਗਜ਼ੀਨ ਦਿਓ ਅਤੇ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਦੂਸਰੇ ਸਵਾਲ ʼਤੇ ਗੱਲ ਕਰੋਗੇ।
ਪਹਿਰਾਬੁਰਜ ਨਵੰਬਰ-ਦਸੰਬਰ
“ਅਸੀਂ ਲੋਕਾਂ ਨਾਲ ਇਨਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਗੱਲ ਕਰ ਰਹੇ ਹਾਂ। ਕੀ ਤੁਸੀਂ ਜਾਣਨਾ ਚਾਹੋਗੇ ਕਿ ਪਰਮੇਸ਼ੁਰ ਦਾ ਬਚਨ ਇਨ੍ਹਾਂ ਦੇ ਹੱਲ ਬਾਰੇ ਕੀ ਦੱਸਦਾ ਹੈ? [ਜੇ ਘਰ-ਮਾਲਕ ਰਾਜ਼ੀ ਹੁੰਦਾ ਹੈ, ਤਾਂ ਮੱਤੀ 6:9, 10 ਪੜ੍ਹੋ।] ਕੀ ਤੁਸੀਂ ਕਦੇ ਸੁਣਿਆ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਯਿਸੂ ਲੋਕਾਂ ਨੂੰ ਸਿੱਖਿਆ ਦਿੰਦੇ ਵੇਲੇ ਇਸ ਰਾਜ ਉੱਤੇ ਜ਼ੋਰ ਕਿਉਂ ਦਿੰਦਾ ਸੀ? [ਜਵਾਬ ਲਈ ਸਮਾਂ ਦਿਓ।] ਇਹ ਮੈਗਜ਼ੀਨ ਦੱਸਦਾ ਹੈ ਕਿ ਬਾਈਬਲ ਪਰਮੇਸ਼ੁਰ ਦੇ ਰਾਜ ਬਾਰੇ ਕੀ ਦੱਸਦੀ ਹੈ ਅਤੇ ਇਸ ਦੇ ਜ਼ਰੀਏ ਲੋਕਾਂ ਨੂੰ ਕਿਹੜੇ ਕੁਝ ਸ਼ਾਨਦਾਰ ਫ਼ਾਇਦੇ ਮਿਲਣਗੇ।”