ਰਿਸਰਚ ਕਰਨ ਲਈ ਇਕ ਨਵਾਂ ਪ੍ਰਕਾਸ਼ਨ
ਦੁਨੀਆਂ ਭਰ ਵਿਚ ਲੱਖਾਂ ਹੀ ਪਬਲੀਸ਼ਰਾਂ ਨੇ ਰਿਸਰਚ ਕਰਨ ਲਈ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਦੀ ਚੰਗੀ ਵਰਤੋਂ ਕੀਤੀ ਹੈ। ਇਸ ਵਿਚ ਤਕਰੀਬਨ ਹਰ ਵਿਸ਼ੇ ਉੱਤੇ ਪ੍ਰਕਾਸ਼ਨਾਂ ਦੇ ਹਵਾਲੇ ਦਿੱਤੇ ਗਏ ਹਨ ਜਿਸ ਕਰਕੇ ਇਹ ਥੋੜ੍ਹੀਆਂ ਹੀ ਭਾਸ਼ਾਵਾਂ ਵਿਚ ਹੈ। ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਅਮਰੀਕੀ ਸੈਨਤ ਭਾਸ਼ਾ, ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਲਿਆਲਮ ਤੇ ਮਰਾਠੀ ਨੂੰ ਮਿਲਾ ਕੇ ਲਗਭਗ 170 ਭਾਸ਼ਾਵਾਂ ਵਿਚ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਵਿਚ ਸਾਲ 2000 ਤੋਂ ਛਪੇ ਪ੍ਰਕਾਸ਼ਨਾਂ ਦੇ ਹਵਾਲੇ ਦਿੱਤੇ ਗਏ ਹਨ। ਜਿਨ੍ਹਾਂ ਭਾਸ਼ਾਵਾਂ ਵਿਚ ਪਹਿਲਾਂ ਹੀ ਇੰਡੈਕਸ ਹੈ, ਉਨ੍ਹਾਂ ਵਿਚ ਰਿਸਰਚ ਬਰੋਸ਼ਰ ਨੂੰ ਨਹੀਂ ਛਾਪਿਆ ਗਿਆ। ਪਰ ਇਸ ਬਰੋਸ਼ਰ ਨੂੰ ਉਨ੍ਹਾਂ ਭਾਸ਼ਾਵਾਂ ਵਿਚ ਵਾਚਟਾਵਰ ਲਾਇਬ੍ਰੇਰੀ ਅਤੇ ਵਾਚਟਾਵਰ—ਆਨ-ਲਾਈਨ ਲਾਇਬ੍ਰੇਰੀ ʼਤੇ ਪਾਇਆ ਗਿਆ ਹੈ। ਇਸ ਦੀ ਮਦਦ ਨਾਲ ਤੁਸੀਂ ਬਾਈਬਲ ਸੰਬੰਧੀ ਸਵਾਲਾਂ ਦੇ ਜਵਾਬ ਲੱਭ ਸਕਦੇ ਹੋ, ਜ਼ਿੰਦਗੀ ਦੇ ਮਾਮਲਿਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਮੀਟਿੰਗਾਂ ਤੇ ਪਰਿਵਾਰਕ ਸਟੱਡੀ ਦੀ ਤਿਆਰੀ ਕਰ ਸਕਦੇ ਹੋ।