ਪਰਾਹੁਣਚਾਰੀ ਦਿਖਾ ਕੇ “ਚੰਗੀਆਂ ਗੱਲਾਂ” ਸਾਂਝੀਆਂ ਕਰੋ (ਮੱਤੀ 12:35ੳ)
ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਦੂਜਿਆਂ ਨੂੰ “ਪਰਾਹੁਣਚਾਰੀ” ਦਿਖਾ ਕੇ “ਚੰਗੀਆਂ ਚੀਜ਼ਾਂ” ਸਾਂਝੀਆਂ ਕਰੀਏ। (ਰੋਮੀ. 12:13) ਬਜ਼ੁਰਗ ਮੰਡਲੀ ਵਿਚ ਭਾਸ਼ਣ ਦੇਣ ਆਏ ਭਰਾ ਲਈ ਰੋਟੀ-ਪਾਣੀ ਦਾ ਪ੍ਰਬੰਧ ਕਰਦੇ ਹਨ ਅਤੇ ਉਸ ਨੂੰ ਆਉਣ-ਜਾਣ ਦਾ ਖ਼ਰਚਾ ਦਿੰਦੇ ਹਨ। ਪਰ ਹੋ ਸਕਦਾ ਹੈ ਕਿ ਅਸੀਂ ਪਰਾਹੁਣਚਾਰੀ ਦਿਖਾਉਣ ਤੋਂ ਹਿਚਕਿਚਾਈਏ ਕਿਉਂਕਿ ਸ਼ਾਇਦ ਸਾਡਾ ਹੱਥ ਤੰਗ ਹੋਵੇ ਜਾਂ ਅਸੀਂ ਇਹ ਸੋਚ ਕੇ ਚਿੰਤਾ ਕਰੀਏ ਕਿ ਸਾਡੇ ਘਰ ਆ ਕੇ ਦੂਜਿਆਂ ਨੂੰ ਕਿੱਦਾਂ ਲੱਗੇਗਾ। ਪਰ ਅਸੀਂ ਮਾਰਥਾ ਨੂੰ ਦਿੱਤੀ ਯਿਸੂ ਦੀ ਸਲਾਹ ʼਤੇ ਚੱਲ ਕੇ ਅਜਿਹੇ ਜਜ਼ਬਾਤਾਂ ʼਤੇ ਕਾਬੂ ਪਾ ਸਕਦੇ ਹਾਂ। (ਲੂਕਾ 10:39-42) ਇਹ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਸਾਮ੍ਹਣੇ ਤਰ੍ਹਾਂ-ਤਰ੍ਹਾਂ ਦੇ ਖਾਣੇ ਪਰੋਸੀਏ ਜਾਂ ਸਾਡਾ ਘਰ ਬਹੁਤ ਸੋਹਣਾ ਹੋਵੇ। ਯਿਸੂ ਨੇ ਜ਼ੋਰ ਦਿੱਤਾ ਸੀ ਕਿ ਭੈਣਾਂ-ਭਰਾਵਾਂ ਨਾਲ ਮਿਲਣਾ-ਗਿਲ਼ਣਾ ਅਤੇ ਗੱਲਬਾਤ ਰਾਹੀਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨੀ ਪਰਾਹੁਣਚਾਰੀ ਕਰਨ ਦਾ “ਚੰਗਾ ਹਿੱਸਾ” ਹੈ। ਇਸ ਸਲਾਹ ʼਤੇ ਚੱਲ ਕੇ ਅਸੀਂ ਸਾਰੇ ਪਰਮੇਸ਼ੁਰ ਦੇ ਬਚਨ ਮੁਤਾਬਕ ਆਪਣੇ ਭੈਣਾਂ-ਭਰਾਵਾਂ ਨਾਲ “ਚੰਗੀਆਂ ਚੀਜ਼ਾਂ” ਸਾਂਝੀਆਂ ਕਰ ਸਕਦੇ ਹਾਂ।—3 ਯੂਹੰ. 5-8.