29 ਦਸੰਬਰ–4 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
29 ਦਸੰਬਰ 2014–4 ਜਨਵਰੀ 2015
ਗੀਤ 3 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 18 ਪੈਰੇ 1-9 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 12-15 (10 ਮਿੰਟ)
ਬਾਈਬਲ ਸਿਖਲਾਈ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਸੱਚਾਈ ਦੇ ਅਨਮੋਲ ਖ਼ਜ਼ਾਨੇ ਵਿੱਚੋਂ “ਚੰਗੀਆਂ ਗੱਲਾਂ” ਦੂਜਿਆਂ ਨਾਲ ਸਾਂਝੀਆਂ ਕਰੋ।—ਮੱਤੀ 12:35ੳ.
20 ਮਿੰਟ: ਆਪਣੇ ਨਿਹਚਾਵਾਨ ਬੱਚਿਆਂ ਅਤੇ ਬਾਈਬਲ ਸਟੱਡੀਆਂ ਨੂੰ ਹੌਲੀ-ਹੌਲੀ “ਚੰਗੀਆਂ ਗੱਲਾਂ” ਸਿਖਾਓ। (ਮੱਤੀ 12:35ੳ) ਚਰਚਾ। ਪਹਿਲਾ ਕੁਰਿੰਥੀਆਂ 13:11 ਅਤੇ 1 ਪਤਰਸ 2:2, 3 ਨੂੰ ਵਰਤਦਿਆਂ ਦਿਖਾਓ ਕਿ ਸਾਨੂੰ ਆਪਣੀਆਂ ਬਾਈਬਲ ਸਟੱਡੀਆਂ ਅਤੇ ਆਪਣੇ ਨਿਹਚਾਵਾਨ ਬੱਚਿਆਂ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ। ਸਮਝਾਓ ਕਿ “ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਖਾਲਸ ਦੁੱਧ” ਦਾ ਸੁਆਦ ਲੈਣ ਦਾ ਕੀ ਮਤਲਬ ਹੈ ਅਤੇ ਅਸੀਂ ਆਪਣੇ ਬੱਚਿਆਂ ਅਤੇ ਬਾਈਬਲ ਸਟੱਡੀਆਂ ਦੀ ਇੱਦਾਂ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਮਰਕੁਸ 4:28 ਵਿਚ ਦਿੱਤੇ ਅਸੂਲ ਨੂੰ ਸਮਝਾਓ। (ਪਹਿਰਾਬੁਰਜ, 15 ਦਸੰਬਰ 2014 ਸਫ਼ੇ 12-13, ਪੈਰੇ 6-8 ਦੇਖੋ।) ਇਕ ਤਜਰਬੇਕਾਰ ਪਬਲੀਸ਼ਰ ਜਾਂ ਮਾਪੇ ਨੂੰ ਇੰਟਰਵਿਊ ਵਿਚ ਪੁੱਛੋ ਕਿ ਉਸ ਨੇ ਆਪਣੀ ਬਾਈਬਲ ਸਟੱਡੀ ਜਾਂ ਆਪਣੇ ਬੱਚੇ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਕਿਵੇਂ ਮਦਦ ਕੀਤੀ।—ਅਫ਼. 4:13-15; ਮਈ 2014 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਦੇਖੋ।
10 ਮਿੰਟ: “ਪਰਾਹੁਣਚਾਰੀ ਦਿਖਾ ਕੇ ‘ਚੰਗੀਆਂ ਗੱਲਾਂ’ ਸਾਂਝੀਆਂ ਕਰੋ (ਮੱਤੀ 12:35ੳ)।” ਚਰਚਾ। ਪਰਾਹੁਣਚਾਰੀ ਦਿਖਾਉਣ ਨਾਲ ਕਈਆਂ ਨੂੰ ਕਿਹੜੇ ਤਜਰਬੇ ਜਾਂ ਫ਼ਾਇਦੇ ਹੋਏ ਹਨ? ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਅਸੀਂ ਪਰਾਹੁਣਚਾਰੀ ਕਿੱਦਾਂ ਦਿਖਾ ਸਕਦੇ ਹਾਂ, ਖ਼ਾਸ ਕਰਕੇ ਫੁੱਲ-ਟਾਈਮ ਸੇਵਾ ਕਰਨ ਵਾਲਿਆਂ ਨਾਲ। ਦੱਸੋ ਕਿ ਮੰਡਲੀ ਨੇ ਹਰ ਮਹਿਮਾਨ ਭਾਸ਼ਣਕਾਰ ਦੀ ਪਰਾਹੁਣਚਾਰੀ ਕਰਨ ਦੇ ਕਿਹੜੇ ਇੰਤਜ਼ਾਮ ਕੀਤੇ ਹਨ।
ਗੀਤ 50 ਅਤੇ ਪ੍ਰਾਰਥਨਾ