ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/15 ਸਫ਼ਾ 3
  • ਆਉਣ ਦਾ ਸੱਦਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਉਣ ਦਾ ਸੱਦਾ
  • ਸਾਡੀ ਰਾਜ ਸੇਵਕਾਈ—2015
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਖ਼ਾਸ ਸੱਦਾ
    ਸਾਡੀ ਰਾਜ ਸੇਵਕਾਈ—2014
  • ਇਕ ਮੁਹਿੰਮ ਜੋ ਅਸਰਦਾਰ ਹੈ
    ਸਾਡੀ ਰਾਜ ਸੇਵਕਾਈ—2013
  • 2 ਅਪ੍ਰੈਲ ਤੋਂ ਮੈਮੋਰੀਅਲ ਦੇ ਸੱਦਾ-ਪੱਤਰ ਵੰਡਣੇ ਸ਼ੁਰੂ ਕਰੋ
    2011 ਸਾਡੀ ਰਾਜ ਸੇਵਕਾਈ—2011
  • ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਲਈ ਮੁਹਿੰਮ 1 ਮਾਰਚ ਨੂੰ ਸ਼ੁਰੂ ਹੋਵੇਗੀ
    ਸਾਡੀ ਰਾਜ ਸੇਵਕਾਈ—2013
ਹੋਰ ਦੇਖੋ
ਸਾਡੀ ਰਾਜ ਸੇਵਕਾਈ—2015
km 7/15 ਸਫ਼ਾ 3

ਆਉਣ ਦਾ ਸੱਦਾ

1. 2015 ਦੇ ਵੱਡੇ ਸੰਮੇਲਨ ਦਾ ਸੱਦਾ-ਪੱਤਰ ਕਦੋਂ ਵੰਡਿਆ ਜਾਵੇਗਾ?

1 ਫ਼ਰਜ਼ ਕਰੋ ਕਿ ਤੁਸੀਂ ਆਪਣੇ ਪਰਿਵਾਰ ਜਾਂ ਕੁਝ ਦੋਸਤਾਂ ਲਈ ਵਧੀਆ ਖਾਣਾ ਤਿਆਰ ਕਰਨਾ ਚਾਹੁੰਦੇ ਹੋ। ਖਾਣਾ ਤਿਆਰ ਕਰਨ ਲਈ ਤੁਹਾਨੂੰ ਕਾਫ਼ੀ ਸਮਾਂ ਤੇ ਪੈਸਾ ਖ਼ਰਚਣਾ ਪੈਂਦਾ ਹੈ। ਬਿਨਾਂ ਸ਼ੱਕ ਤੁਸੀਂ ਉਨ੍ਹਾਂ ਸਾਰਿਆਂ ਨੂੰ ਖ਼ੁਸ਼ੀ ਤੇ ਜੋਸ਼ ਨਾਲ ਸੱਦਾ ਦੇਵੋਗੇ। ਇਸੇ ਤਰ੍ਹਾਂ 2015 ਦੇ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ ਤਿਆਰ ਕਰਨ ਵਿਚ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਹੈ। ਸੰਮੇਲਨ ਤੋਂ ਤਿੰਨ ਹਫ਼ਤੇ ਪਹਿਲਾਂ ਸਾਡੇ ਕੋਲ ਸੰਮੇਲਨ ਦਾ ਸੱਦਾ-ਪੱਤਰ ਵੰਡਣ ਦਾ ਸਨਮਾਨ ਹੋਵੇਗਾ। ਸਾਨੂੰ ਜੋਸ਼ ਨਾਲ ਸੱਦਾ-ਪੱਤਰ ਵੰਡਣ ਲਈ ਕਿਹੜੀ ਗੱਲ ਪ੍ਰੇਰੇਗੀ?

2. ਸੰਮੇਲਨ ਦਾ ਸੱਦਾ-ਪੱਤਰ ਵੰਡਣ ਲਈ ਕਿਹੜੀ ਗੱਲ ਸਾਨੂੰ ਪ੍ਰੇਰੇਗੀ?

2 ਜੇ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਸੰਮੇਲਨ ਵਿਚ ਯਹੋਵਾਹ ਤੋਂ ਮਿਲਦੀ ਸਿੱਖਿਆ ਦਾ ਸਾਨੂੰ ਕਿੰਨਾ ਫ਼ਾਇਦਾ ਹੁੰਦਾ ਹੈ, ਤਾਂ ਅਸੀਂ ਜੋਸ਼ ਨਾਲ ਹੋਰਨਾਂ ਨੂੰ ਵੀ ਆਉਣ ਦਾ ਸੱਦਾ ਦੇਵਾਂਗੇ। (ਯਸਾ. 65:13, 14) ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਸਾਲ ਸੱਦਾ-ਪੱਤਰ ਵੰਡਣ ਕਰਕੇ ਵਧੀਆ ਨਤੀਜੇ ਨਿਕਲਦੇ ਹਨ। (“ਇਸ ਦੇ ਵਧੀਆ ਨਤੀਜੇ ਨਿਕਲਦੇ ਹਨ” ਨਾਂ ਦੀ ਡੱਬੀ ਦੇਖੋ।) ਕੁਝ ਲੋਕ ਜਿਨ੍ਹਾਂ ਨੂੰ ਅਸੀਂ ਸੱਦਾ-ਪੱਤਰ ਦਿੰਦੇ ਹਾਂ, ਉਹ ਸਾਡੇ ਨਾਲ ਸੰਮੇਲਨ ਵਿਚ ਹਾਜ਼ਰ ਹੋਣਗੇ। ਪਰ ਜਿੰਨੇ ਮਰਜ਼ੀ ਲੋਕ ਆਉਣ, ਇਕ ਗੱਲ ਤਾਂ ਪੱਕੀ ਹੈ ਕਿ ਸੱਦਾ-ਪੱਤਰ ਵੰਡਣ ਵਿਚ ਸਾਡੀ ਮਿਹਨਤ ਕਾਰਨ ਯਹੋਵਾਹ ਦੀ ਵਡਿਆਈ ਹੋਵੇਗੀ ਅਤੇ ਸਾਬਤ ਹੋਵੇਗਾ ਕਿ ਉਹ ਕਿੰਨਾ ਦਰਿਆ-ਦਿਲ ਹੈ।​—ਜ਼ਬੂ. 145:3, 7; ਪ੍ਰਕਾ. 22:17.

3. ਸੱਦਾ-ਪੱਤਰ ਕਿਵੇਂ ਵੰਡੇ ਜਾਣਗੇ?

3 ਮੰਡਲੀ ਦੇ ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੂਰੇ ਇਲਾਕੇ ਵਿਚ ਸੱਦਾ-ਪੱਤਰ ਕਿਵੇਂ ਵੰਡੇ ਜਾ ਸਕਦੇ ਹਨ। ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਜੇ ਕੋਈ ਘਰ ਨਾ ਮਿਲੇ, ਤਾਂ ਉੱਥੇ ਸੱਦਾ-ਪੱਤਰ ਛੱਡੇ ਜਾਣੇ ਚਾਹੀਦੇ ਹਨ ਜਾਂ ਨਹੀਂ ਅਤੇ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਸੱਦਾ-ਪੱਤਰ ਦੇਣੇ ਚਾਹੀਦੇ ਹਨ ਕਿ ਨਹੀਂ। ਸ਼ਨੀ-ਐਤਵਾਰ ਨੂੰ ਸੱਦਾ-ਪੱਤਰ ਦੇਣ ਦੇ ਨਾਲ-ਨਾਲ ਮੌਕਾ ਮਿਲਣ ਤੇ ਰਸਾਲੇ ਵੀ ਦੇਣੇ ਚਾਹੀਦੇ ਹਨ। ਮੁਹਿੰਮ ਖ਼ਤਮ ਹੋਣ ਤੋਂ ਬਾਅਦ ਸਾਨੂੰ ਇਸ ਗੱਲ ਦੀ ਕਿੰਨੀ ਖ਼ੁਸ਼ੀ ਹੋਵੇਗੀ ਕਿ ਅਸੀਂ ਜੋਸ਼ ਨਾਲ ਇਸ ਵਿਚ ਹਿੱਸਾ ਲੈ ਕੇ ਲੋਕਾਂ ਨੂੰ ਯਹੋਵਾਹ ਵੱਲੋਂ ਤਿਆਰ ਕੀਤੀ ਗਈ ਖ਼ਾਸ ਦਾਅਵਤ ʼਤੇ ਬੁਲਾਇਆ!

ਤੁਸੀਂ ਕੀ ਕਹੋਗੇ?

ਨਮਸਤੇ ਕਹਿਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ: “ਅਸੀਂ ਦੁਨੀਆਂ ਭਰ ਵਿਚ ਸਾਰਿਆਂ ਨੂੰ ਇਕ ਖ਼ਾਸ ਮੌਕੇ ਤੇ ਆਉਣ ਦਾ ਸੱਦਾ ਦੇ ਰਹੇ ਹਾਂ। ਇਸ ਸੱਦੇ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਪ੍ਰੋਗ੍ਰਾਮ ਕਿਹੜੀ ਤਾਰੀਖ਼ ਨੂੰ ਕਿੰਨੇ ਵਜੇ ਅਤੇ ਕਿਹੜੀ ਜਗ੍ਹਾ ਤੇ ਹੋਵੇਗਾ।”

ਇਸ ਦੇ ਵਧੀਆ ਨਤੀਜੇ ਨਿਕਲਦੇ ਹਨ

  • ਕੁਝ ਸਾਲ ਪਹਿਲਾਂ ਜਦੋਂ ਇਕ ਭੈਣ ਸੱਦਾ-ਪੱਤਰ ਵੰਡਣ ਵਿਚ ਹਿੱਸਾ ਲੈ ਰਹੀ ਸੀ, ਤਾਂ ਉਸ ਨੇ ਸੋਚਿਆ ਕਿ ਇਸ ਦਾ ਕੋਈ ਫ਼ਾਇਦਾ ਹੋਵੇਗਾ ਕਿ ਨਹੀਂ। ਉਸ ਨੇ ਸੋਚਿਆ, ‘ਕੀ ਵਾਕਈ ਲੋਕ ਸੱਦਾ-ਪੱਤਰ ਲੈਣਗੇ ਅਤੇ ਸਾਡੇ ਨਾਲ ਵੱਡੇ ਸੰਮੇਲਨ ʼਤੇ ਆਉਣਗੇ?’ ਸ਼ਨੀਵਾਰ ਸਵੇਰੇ ਉਸ ਨੇ ਸੰਮੇਲਨ ਵਿਚ ਆਪਣੇ ਨੇੜੇ ਇਕ ਸਿੱਖ ਆਦਮੀ ਨੂੰ ਬੈਠੇ ਦੇਖਿਆ ਅਤੇ ਉਸ ਨੇ ਉਸ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਉਸ ਨਾਲ ਗੱਲ ਕਰ ਕੇ ਪਤਾ ਲੱਗਾ ਕਿ ਕਿਸੇ ਨੇ ਉਸ ਨੂੰ ਸੱਦਾ-ਪੱਤਰ ਦਿੱਤਾ ਸੀ। ਉਸ ਦੇ ਕਈ ਸਵਾਲ ਸਨ ਜਿਨ੍ਹਾਂ ਦੇ ਭੈਣ ਨੇ ਜਵਾਬ ਦਿੱਤੇ। ਉਸ ਆਦਮੀ ਨੇ ਦੱਸਿਆ ਕਿ ਉਸ ਨੇ ਪ੍ਰੋਗ੍ਰਾਮ ਦਾ ਕਿੰਨਾ ਮਜ਼ਾ ਲਿਆ ਅਤੇ ਭੈਣਾਂ-ਭਰਾਵਾਂ ਦੇ ਪਹਿਰਾਵੇ ਅਤੇ ਪੇਸ਼ ਆਉਣ ਦੇ ਤਰੀਕੇ ਨੇ ਉਸ ਨੂੰ ਕਿੰਨਾ ਪ੍ਰਭਾਵਿਤ ਕੀਤਾ! ਬਾਅਦ ਵਿਚ ਉਸੇ ਦਿਨ ਭੈਣ ਨੇ ਆਪਣੇ ਲਾਗੇ ਬੈਠੇ ਇਕ ਜੋੜੇ ਨਾਲ ਗੱਲ ਕੀਤੀ। ਉਨ੍ਹਾਂ ਨੂੰ ਵੀ ਸੱਦਾ-ਪੱਤਰ ਮਿਲਿਆ ਸੀ ਅਤੇ ਉਹ ਬੱਸ ਰਾਹੀਂ ਸੰਮੇਲਨ ʼਤੇ ਆਏ ਸਨ। ਉਨ੍ਹਾਂ ਨੇ ਸੰਮੇਲਨ ਦਾ ਮਜ਼ਾ ਲਿਆ ਅਤੇ ਐਤਵਾਰ ਵੀ ਆਉਣ ਦਾ ਫ਼ੈਸਲਾ ਕੀਤਾ। ਇਹ ਸਭ ਕੁਝ ਦੇਖ ਕੇ ਭੈਣ ਨੂੰ ਅਹਿਸਾਸ ਹੋਇਆ ਕਿ ਸਾਲਾਨਾ ਮੁਹਿੰਮ ਕਿੰਨੀ ਅਹਿਮ ਹੈ!

  • ਹਾਲ ਹੀ ਵਿਚ ਹੋਏ ਇਕ ਵੱਡੇ ਸੰਮੇਲਨ ਵਿਚ ਇਕ ਰੈਗੂਲਰ ਪਾਇਨੀਅਰ ਜੋੜੇ ਨੇ ਇਕ ਸਿਆਣੀ ਉਮਰ ਦੇ ਜੋੜੇ ਨਾਲ ਗੱਲ ਕੀਤੀ। ਉਸ ਜੋੜੇ ਨੇ ਦੱਸਿਆ ਕਿ ਉਹ ਸੰਮੇਲਨ ਵਿਚ ਪਹਿਲੀ ਵਾਰ ਆਏ ਸਨ। ਪਾਇਨੀਅਰ ਜੋੜੇ ਨੇ ਪੁੱਛਿਆ: “ਤੁਹਾਨੂੰ ਕਿਸ ਨੇ ਸੱਦਾ ਦਿੱਤਾ ਸੀ?” ਉਨ੍ਹਾਂ ਨੇ ਕਿਹਾ: “ਇਕ ਦਿਨ ਜਦੋਂ ਅਸੀਂ ਘਰ ਆਏ, ਤਾਂ ਅਸੀਂ ਸੱਦਾ-ਪੱਤਰ ਪਿਆ ਦੇਖਿਆ।” ਉਨ੍ਹਾਂ ਨੇ ਸੱਦਾ-ਪੱਤਰ ਪੜ੍ਹਨ ਦੇ ਨਾਲ-ਨਾਲ ਇਸ ਪਿੱਛੇ ਦਿੱਤਾ ਕੂਪਨ ਵੀ ਭਰਿਆ। ਸੰਮੇਲਨ ਵਿਚ ਭੈਣਾਂ-ਭਰਾਵਾਂ ਨੇ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ। ਉਨ੍ਹਾਂ ਨੂੰ ਪ੍ਰੋਗ੍ਰਾਮ ਬਹੁਤ ਵਧੀਆ ਲੱਗਾ ਜਿਸ ਕਰਕੇ ਉਨ੍ਹਾਂ ਨੇ ਅਗਲੇ ਦਿਨ ਵੀ ਆਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਮਿਲਣ ਦਾ ਪ੍ਰਬੰਧ ਕੀਤਾ ਗਿਆ ਤਾਂਕਿ ਉਨ੍ਹਾਂ ਦੀ ਦਿਲਚਸਪੀ ਨੂੰ ਹੋਰ ਵਧਾਇਆ ਜਾ ਸਕੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ