ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਲਈ ਮੁਹਿੰਮ 1 ਮਾਰਚ ਨੂੰ ਸ਼ੁਰੂ ਹੋਵੇਗੀ
1. ਅਸੀਂ ਮੈਮੋਰੀਅਲ ਦੇ ਸੱਦਾ-ਪੱਤਰ ਕਦੋਂ ਵੰਡਾਂਗੇ ਅਤੇ ਇਹ ਮੁਹਿੰਮ ਪਿਛਲੇ ਸਾਲਾਂ ਨਾਲੋਂ ਪਹਿਲਾਂ ਕਿਉਂ ਸ਼ੁਰੂ ਹੋਵੇਗੀ?
1 ਇਸ ਸਾਲ ਲੋਕਾਂ ਨੂੰ ਮੈਮੋਰੀਅਲ ਤੇ ਸੱਦਣ ਦੀ ਮੁਹਿੰਮ ਸ਼ੁੱਕਰਵਾਰ 1 ਮਾਰਚ ਨੂੰ ਸ਼ੁਰੂ ਹੋਵੇਗੀ। ਮੈਮੋਰੀਅਲ 26 ਮਾਰਚ ਨੂੰ ਹੋਵੇਗਾ, ਸੋ ਮੁਹਿੰਮ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਸਮੇਂ ਲਈ ਚੱਲੇਗੀ। ਨਤੀਜੇ ਵਜੋਂ ਜ਼ਿਆਦਾ ਲੋਕਾਂ ਨੂੰ ਸੱਦਾ-ਪੱਤਰ ਦਿੱਤੇ ਜਾ ਸਕਦੇ ਹਨ, ਖ਼ਾਸ ਕਰਕੇ ਜੇ ਉਹ ਅਜਿਹੇ ਇਲਾਕੇ ਵਿਚ ਰਹਿੰਦੇ ਹਨ ਜਿੱਥੇ ਕਾਫ਼ੀ ਘਰ ਹਨ।
2. ਸਾਨੂੰ ਸੱਦਾ-ਪੱਤਰ ਕਿੱਥੋਂ ਮਿਲ ਸਕਦੇ ਹਨ ਅਤੇ ਸਾਡੇ ਇਲਾਕੇ ਵਿਚ ਇਹ ਕਿਵੇਂ ਵੰਡੇ ਜਾਣਗੇ?
2 ਮੁਹਿੰਮ ਲਈ ਤਿਆਰੀ: ਮੰਡਲੀ ਦੇ ਬਜ਼ੁਰਗ ਦੱਸਣਗੇ ਕਿ ਤੁਹਾਡੇ ਇਲਾਕੇ ਵਿਚ ਸੱਦੇ-ਪੱਤਰ ਕਿਵੇਂ ਵੰਡੇ ਜਾਣਗੇ। ਉਹ ਸ਼ਾਇਦ ਸਲਾਹ ਦੇਣ ਕਿ ਇਨ੍ਹਾਂ ਨੂੰ ਉਨ੍ਹਾਂ ਘਰਾਂ ਵਿਚ ਛੱਡਿਆ ਜਾਵੇ ਜਿੱਥੇ ਕੋਈ ਘਰ ਨਹੀਂ ਮਿਲਦਾ। ਜੇ ਘਰ-ਘਰ ਪ੍ਰਚਾਰ ਕਰਨ ਤੋਂ ਬਾਅਦ ਕੁਝ ਸੱਦੇ-ਪੱਤਰ ਬਚ ਜਾਣ, ਤਾਂ ਉਹ ਪਬਲਿਕ ਥਾਵਾਂ ਤੇ ਲੋਕਾਂ ਨੂੰ ਵੰਡੇ ਜਾ ਸਕਦੇ ਹਨ। ਸਰਵਿਸ ਓਵਰਸੀਅਰ ਧਿਆਨ ਰੱਖੇਗਾ ਕਿ ਕੁਝ ਸੱਦੇ-ਪੱਤਰ ਲਿਟਰੇਚਰ ਜਾਂ ਮੈਗਜ਼ੀਨ ਕਾਊਂਟਰ ʼਤੇ ਰੱਖੇ ਜਾਣ ਅਤੇ ਉਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਪ੍ਰੋਗ੍ਰਾਮ ਕਦੋਂ ਤੇ ਕਿੱਥੇ ਹੋਵੇਗਾ। ਸਾਨੂੰ ਸਿਰਫ਼ ਉੱਨੇ ਹੀ ਸੱਦੇ-ਪੱਤਰ ਲੈਣੇ ਚਾਹੀਦੇ ਹਨ ਜਿੰਨੇ ਸਾਨੂੰ ਇਕ ਹਫ਼ਤੇ ਲਈ ਚਾਹੀਦੇ ਹਨ।
3. ਸੱਦਾ-ਪੱਤਰ ਵੰਡਣ ਵੇਲੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
3 ਅਸੀਂ ਕੀ ਕਹਾਂਗੇ? ਥੋੜ੍ਹੇ ਸ਼ਬਦ ਕਹਿ ਕੇ ਸੱਦਾ-ਪੱਤਰ ਪੇਸ਼ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਅਸੀਂ ਜ਼ਿਆਦਾ ਲੋਕਾਂ ਨੂੰ ਮਿਲ ਸਕਦੇ ਹਾਂ। ਸਫ਼ਾ 6 ʼਤੇ ਸੱਦਾ-ਪੱਤਰ ਪੇਸ਼ ਕਰਨ ਦਾ ਇਕ ਸੁਝਾਅ ਦਿੱਤਾ ਗਿਆ ਹੈ ਜਿਸ ਨੂੰ ਅਸੀਂ ਆਪਣੇ ਇਲਾਕੇ ਮੁਤਾਬਕ ਬਦਲ ਸਕਦੇ ਹਾਂ। ਜੇ ਘਰ-ਮਾਲਕ ਦਿਲਚਸਪੀ ਦਿਖਾਏ ਜਾਂ ਕੋਈ ਸਵਾਲ ਪੁੱਛੇ, ਤਾਂ ਸਾਨੂੰ ਗੱਲਬਾਤ ਖ਼ਤਮ ਕਰਨ ਦੀ ਖਾਲੀ ਨਹੀਂ ਕਰਨੀ ਚਾਹੀਦੀ। ਸ਼ਨੀਵਾਰ-ਐਤਵਾਰ ਨੂੰ ਸੱਦਾ-ਪੱਤਰ ਦੇਣ ਦੇ ਨਾਲ-ਨਾਲ ਅਸੀਂ ਰਸਾਲੇ ਵੀ ਪੇਸ਼ ਕਰ ਸਕਦੇ ਹਾਂ। ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਬਜਾਇ 2 ਮਾਰਚ ਨੂੰ ਅਸੀਂ ਸੱਦਾ-ਪੱਤਰ ਵੰਡਣ ʼਤੇ ਧਿਆਨ ਦੇਵਾਂਗੇ।
4. ਸਾਨੂੰ ਸੱਦਾ-ਪੱਤਰ ਵੰਡਣ ਵਿਚ ਜੋਸ਼ ਨਾਲ ਕਿਉਂ ਹਿੱਸਾ ਲੈਣਾ ਚਾਹੀਦਾ ਹੈ?
4 ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮੈਮੋਰੀਅਲ ਤੇ ਆਉਣ। ਭਾਸ਼ਣ ਵਿਚ ਸਮਝਾਇਆ ਜਾਵੇਗਾ ਕਿ ਯਿਸੂ ਕੌਣ ਹੈ। (1 ਕੁਰਿੰ. 11:26) ਨਾਲੇ ਉਸ ਦੀ ਕੁਰਬਾਨੀ ਤੋਂ ਸਾਨੂੰ ਕੀ ਲਾਭ ਹੋਇਆ ਹੈ। (ਰੋਮੀ. 6:23) ਅਤੇ ਇਹ ਵੀ ਕਿ ਸਾਨੂੰ ਉਸ ਨੂੰ ਯਾਦ ਕਿਉਂ ਰੱਖਣਾ ਚਾਹੀਦਾ ਹੈ। (ਯੂਹੰ. 17:3) ਤਾਂ ਫਿਰ, ਆਓ ਆਪਾਂ ਜੋਸ਼ ਨਾਲ ਸੱਦਾ-ਪੱਤਰ ਵੰਡਣ ਵਿਚ ਹਿੱਸਾ ਲਈਏ!