ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਦੀ ਮੁਹਿੰਮ 22 ਮਾਰਚ ਨੂੰ ਸ਼ੁਰੂ ਹੋਵੇਗੀ
ਇਸ ਸਾਲ ਲੋਕਾਂ ਨੂੰ ਮੈਮੋਰੀਅਲ ਵਾਸਤੇ ਸੱਦਾ ਦੇਣ ਦੀ ਮੁਹਿੰਮ ਸ਼ਨੀਵਾਰ 22 ਮਾਰਚ ਨੂੰ ਸ਼ੁਰੂ ਹੋਵੇਗੀ। ਸਾਰਿਆਂ ਨੂੰ ਇਸ ਵਿਚ ਪੂਰਾ-ਪੂਰਾ ਹਿੱਸਾ ਲੈਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਹਰ ਸ਼ਨੀ-ਐਤਵਾਰ ਨੂੰ ਅਸੀਂ ਰਸਾਲੇ ਵੀ ਪੇਸ਼ ਕਰਾਂਗੇ। ਅਪ੍ਰੈਲ ਦੇ ਪਹਿਲੇ ਸ਼ਨੀਵਾਰ ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਬਜਾਇ ਸੱਦਾ-ਪੱਤਰ ਵੰਡਾਂਗੇ। ਪਰ ਜੇ ਸਾਨੂੰ ਕੋਈ ਵਿਅਕਤੀ ਮਿਲਦਾ ਹੈ ਜੋ ਕਾਫ਼ੀ ਦਿਲਚਸਪੀ ਲੈਂਦਾ ਹੈ, ਤਾਂ ਅਸੀਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਸਰਵਿਸ ਓਵਰਸੀਅਰ ਫ਼ੈਸਲਾ ਕਰ ਸਕਦਾ ਹੈ ਕਿ ਮੰਡਲੀ ਦੇ ਇਲਾਕੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਦੇਣ ਲਈ ਪਬਲਿਕ ਥਾਵਾਂ ʼਤੇ ਵੀ ਸੱਦਾ-ਪੱਤਰ ਵੰਡੇ ਜਾਣਗੇ ਜਾਂ ਨਹੀਂ। ਜਿਨ੍ਹਾਂ ਨੂੰ ਤੁਸੀਂ ਮੈਮੋਰੀਅਲ ʼਤੇ ਬੁਲਾਉਣਾ ਚਾਹੁੰਦੇ ਹੋ ਉਨ੍ਹਾਂ ਦੀ ਹੁਣੇ ਲਿਸਟ ਬਣਾਓ, ਜਿਵੇਂ ਕਿ ਆਪਣੇ ਰਿਸ਼ਤੇਦਾਰ, ਤੁਹਾਡੇ ਨਾਲ ਕੰਮ ਕਰਨ ਵਾਲੇ, ਸਕੂਲੇ ਪੜ੍ਹਦੇ ਦੋਸਤ ਤੇ ਜਿਨ੍ਹਾਂ ਦੀ ਤੁਸੀਂ ਰਿਟਰਨ ਵਿਜ਼ਿਟ ਕਰਦੇ ਹੋ। ਮੁਹਿੰਮ ਸ਼ੁਰੂ ਹੋਣ ʼਤੇ ਉਨ੍ਹਾਂ ਨੂੰ ਸੱਦਾ ਦਿਓ। ਸਾਨੂੰ ਉਮੀਦ ਹੈ ਕਿ ਸਾਡੇ ਨਾਲ ਹੋਰ ਬਹੁਤ ਸਾਰੇ ਲੋਕ ਆ ਕੇ ਜਾਣਨਗੇ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਨਾਲ ਕਿੰਨਾ ਪਿਆਰ ਕੀਤਾ ਹੈ।—ਯੂਹੰ. 3:16; 15:13.