ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 26-33
ਹਿੰਮਤ ਲਈ ਯਹੋਵਾਹ ʼਤੇ ਭਰੋਸਾ ਰੱਖੋ
ਯਹੋਵਾਹ ਵੱਲੋਂ ਕੀਤੇ ਬਚਾਅ ਦੇ ਕੰਮਾਂ ਨੂੰ ਯਾਦ ਕਰ ਕੇ ਦਾਊਦ ਨੂੰ ਹਿੰਮਤ ਮਿਲੀ
- ਯਹੋਵਾਹ ਨੇ ਦਾਊਦ ਨੂੰ ਸ਼ੇਰ ਤੋਂ ਬਚਾਇਆ 
- ਭੇਡਾਂ ਦੇ ਝੁੰਡ ਨੂੰ ਬਚਾਉਣ ਲਈ ਯਹੋਵਾਹ ਨੇ ਰਿੱਛ ਨੂੰ ਮਾਰਨ ਵਿਚ ਦਾਊਦ ਦੀ ਮਦਦ ਕੀਤੀ 
- ਯਹੋਵਾਹ ਨੇ ਦਾਊਦ ਦੀ ਗੋਲਿਅਥ ਨੂੰ ਮਾਰਨ ਵਿਚ ਮਦਦ ਕੀਤੀ 
ਦਾਊਦ ਵਾਂਗ ਹਿੰਮਤ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
- ਪ੍ਰਾਰਥਨਾ 
- ਪ੍ਰਚਾਰ 
- ਸਭਾਵਾਂ ਵਿਚ ਹਾਜ਼ਰ ਹੋਣਾ 
- ਆਪ ਅਧਿਐਨ ਕਰਨਾ ਅਤੇ ਪਰਿਵਾਰਕ ਸਟੱਡੀ ਕਰਨੀ 
- ਦੂਸਰਿਆਂ ਨੂੰ ਹੱਲਾਸ਼ੇਰੀ ਦੇਣੀ 
- ਯਾਦ ਕਰਨਾ ਕਿ ਅਤੀਤ ਵਿਚ ਯਹੋਵਾਹ ਨੇ ਸਾਡੀ ਕਿਵੇਂ ਮਦਦ ਕੀਤੀ ਸੀ