ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 22-26
“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ”
ਕਹਾਉਤਾਂ ਦੀ ਕਿਤਾਬ ਵਿਚ ਮਾਪਿਆਂ ਲਈ ਚੰਗੀ ਸਲਾਹ ਹੈ। ਜਿਵੇਂ ਨਵੀਆਂ ਟਹਿਣੀਆਂ ਨੂੰ ਵਿੰਗਾ-ਟੇਢਾ ਕਰ ਕੇ ਮਨ-ਪਸੰਦ ਦੇ ਆਕਾਰ ਵਿਚ ਵਧਾਇਆ ਜਾਂਦਾ ਹੈ, ਤਿਵੇਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਤਾਂਕਿ ਉਹ ਵੱਡੇ ਹੋ ਕੇ ਯਹੋਵਾਹ ਦੇ ਰਾਹਾਂ ʼਤੇ ਚੱਲਦੇ ਰਹਿਣ।
- ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਕਾਫ਼ੀ ਸਮੇਂ ਅਤੇ ਮਿਹਨਤ ਦੀ ਲੋੜ ਹੈ 
- ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਚੰਗੀ ਮਿਸਾਲ ਬਣਨ ਅਤੇ ਧਿਆਨ ਨਾਲ ਬੱਚਿਆਂ ਨੂੰ ਸਿੱਖਿਆ ਦੇਣ, ਤਾੜਨ, ਸੁਧਾਰਨ ਤੇ ਉਤਸ਼ਾਹਿਤ ਕਰਨ 
- ਪਿਆਰ ਨਾਲ ਦਿੱਤਾ ਅਨੁਸ਼ਾਸਨ ਦਿਲ ਤੇ ਦਿਮਾਗ਼ ਨੂੰ ਸੁਧਾਰਦਾ ਹੈ 
- ਬੱਚਿਆਂ ਨੂੰ ਵੱਖੋ-ਵੱਖਰਾ ਅਨੁਸ਼ਾਸਨ ਦੇਣ ਦੀ ਲੋੜ ਹੈ