ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp20 ਨੰ. 3 ਸਫ਼ੇ 4-5
  • ਸਾਡੇ ਸਿਰਜਣਹਾਰ ਨੂੰ ਸਾਡੀ ਪਰਵਾਹ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੇ ਸਿਰਜਣਹਾਰ ਨੂੰ ਸਾਡੀ ਪਰਵਾਹ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • 1. ਸਾਡਾ ਸਿਰਜਣਹਾਰ ਸੂਰਜ ਚਾੜ੍ਹਦਾ ਹੈ
  • 2. ਸਾਡਾ ਸਿਰਜਣਹਾਰ ਮੀਂਹ ਵਰ੍ਹਾਉਂਦਾ ਹੈ
  • 3. ਸਾਡਾ ਸਿਰਜਣਹਾਰ ਸਾਨੂੰ ਖਾਣਾ ਅਤੇ ਕੱਪੜੇ ਦਿੰਦਾ ਹੈ
  • ਬਰਸਾਤ ਰੱਬ ਦੀ ਦਾਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸਿੱਖੋ ਕਿ ਤੁਹਾਡਾ ਸਿਰਜਣਹਾਰ ਕਿਹੋ ਜਿਹਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਾਡਾ ਮਹਾਨ ਸ੍ਰਿਸ਼ਟੀਕਰਤਾ ਸਾਡੀ ਪਰਵਾਹ ਕਰਦਾ ਹੈ!
    ਸਾਡੀ ਰਾਜ ਸੇਵਕਾਈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2020
wp20 ਨੰ. 3 ਸਫ਼ੇ 4-5
ਪਹਾੜਾਂ ਪਿੱਛੇ ਸੂਰਜ ਚੜ੍ਹ ਰਿਹਾ।

ਸਾਡੇ ਸਿਰਜਣਹਾਰ ਨੂੰ ਸਾਡੀ ਪਰਵਾਹ ਹੈ

1. ਸਾਡਾ ਸਿਰਜਣਹਾਰ ਸੂਰਜ ਚਾੜ੍ਹਦਾ ਹੈ

ਸੂਰਜ ਦੀ ਰੌਸ਼ਨੀ ਨਾਲ ਹੀ ਪੌਦੇ ਵਧਦੇ ਹਨ, ਉਨ੍ਹਾਂ ʼਤੇ ਪੱਤੇ ਅਤੇ ਫਲ ਲੱਗਦੇ ਹਨ। ਦਰਖ਼ਤ ਦੀਆਂ ਜੜ੍ਹਾਂ ਧਰਤੀ ਦਾ ਪਾਣੀ ਸੋਖ ਲੈਂਦੀਆਂ ਹਨ ਅਤੇ ਇਹ ਪੱਤਿਆਂ ਤਕ ਆ ਜਾਂਦਾ ਹੈ। ਫਿਰ ਇਹ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ। ਜ਼ਰਾ ਸੋਚੋ ਕਿ ਜੇ ਸੂਰਜ ਨਾ ਹੁੰਦਾ, ਤਾਂ ਕੀ ਇਹ ਸਾਰਾ ਕੁਝ ਮੁਮਕਿਨ ਹੁੰਦਾ।

ਪਹਾੜ ʼਤੇ ਚਾਹ ਦੇ ਹਰੇ-ਭਰੇ ਪੌਦੇ।

2. ਸਾਡਾ ਸਿਰਜਣਹਾਰ ਮੀਂਹ ਵਰ੍ਹਾਉਂਦਾ ਹੈ

ਰੱਬ ਹੀ ਧਰਤੀ ʼਤੇ ਮੀਂਹ ਵਰ੍ਹਾਉਂਦਾ ਹੈ ਜਿਸ ਕਰਕੇ ਭਰਪੂਰ ਫ਼ਸਲ ਹੁੰਦੀ ਹੈ। ਇੱਦਾਂ ਉਹ ਸਾਨੂੰ ਬਹੁਤ ਕੁਝ ਖਾਣ ਲਈ ਦਿੰਦਾ ਹੈ ਅਤੇ ਸਾਡਾ ਦਿਲ ਆਨੰਦ ਨਾਲ ਭਰ ਦਿੰਦਾ ਹੈ।

ਟਾਹਣੀ ʼਤੇ ਬੈਠਾ ਇਕ ਪੰਛੀ ਅੱਗੇ ਨੂੰ ਵਧ ਕੇ ਫਲ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੋਇਆ।

3. ਸਾਡਾ ਸਿਰਜਣਹਾਰ ਸਾਨੂੰ ਖਾਣਾ ਅਤੇ ਕੱਪੜੇ ਦਿੰਦਾ ਹੈ

ਜਿੱਦਾਂ ਇਕ ਪਿਤਾ ਆਪਣੇ ਬੱਚਿਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਹਿਨਣ ਲਈ ਕੱਪੜੇ ਦਿੰਦਾ ਹੈ, ਉਸੇ ਤਰ੍ਹਾਂ ਰੱਬ ਵੀ ਸਾਡਾ ਖ਼ਿਆਲ ਰੱਖਦਾ ਹੈ। ਗੌਰ ਕਰੋ ਕਿ ਪਵਿੱਤਰ ਲਿਖਤਾਂ ਵਿਚ ਇਸ ਬਾਰੇ ਕੀ ਲਿਖਿਆ ਹੈ: “ਜ਼ਰਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ, ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਕੋਠੀਆਂ ਵਿਚ ਇਕੱਠਾ ਕਰਦੇ ਹਨ; ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?”—ਮੱਤੀ 6:25, 26.

“ਜੰਗਲੀ ਫੁੱਲਾਂ ਤੋਂ ਸਿੱਖੋ, ਉਹ ਕਿਵੇਂ ਵਧਦੇ-ਫੁੱਲਦੇ ਹਨ . . . ; ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ। . . . ਜੇ ਪਰਮੇਸ਼ੁਰ ਇਨ੍ਹਾਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ, ਤਾਂ . . . ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ?”—ਮੱਤੀ 6:28-30.

ਖਾਣ-ਪੀਣ ਅਤੇ ਕੱਪੜਿਆਂ ਤੋਂ ਇਲਾਵਾ ਰੱਬ ਸਾਡੀਆਂ ਬਾਕੀ ਲੋੜਾਂ ਵੀ ਪੂਰੀਆਂ ਕਰ ਸਕਦਾ ਹੈ। ਜੇ ਅਸੀਂ ਉਸ ਦੀ ਇੱਛਾ ਮੁਤਾਬਕ ਕੰਮ ਕਰੀਏ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ। ਹੋ ਸਕਦਾ ਹੈ ਕਿ ਉਹ ਫਲ-ਸਬਜ਼ੀਆਂ ਉਗਾਉਣ ਲਈ ਕੀਤੀਆਂ ਸਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇ ਜਾਂ ਅਜਿਹਾ ਕੰਮ ਲੱਭਣ ਵਿਚ ਸਾਡੀ ਮਦਦ ਕਰੇ ਜਿਸ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰ ਸਕੀਏ।—ਮੱਤੀ 6:32, 33.

ਜਦੋਂ ਤੁਸੀਂ ਸੂਰਜ, ਮੀਂਹ, ਪੰਛੀ ਅਤੇ ਸੋਹਣੇ ਫੁੱਲ ਦੇਖਦੇ ਹੋ, ਤਾਂ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਇਨ੍ਹਾਂ ਨੂੰ ਬਣਾਉਣ ਵਾਲੇ ਨਾਲ ਪਿਆਰ ਕਰੋ? ਅਗਲੇ ਲੇਖ ਵਿਚ ਅਸੀਂ ਇਸ ਗੱਲ ʼਤੇ ਗੌਰ ਕਰਾਂਗੇ ਕਿ ਰੱਬ ਨੇ ਇਨਸਾਨਾਂ ਤਕ ਆਪਣਾ ਸੰਦੇਸ਼ ਕਿੱਦਾਂ ਪਹੁੰਚਾਇਆ।

ਸਾਡਾ ਸਿਰਜਣਹਾਰ “ਆਪਣਾ ਸੂਰਜ . . . ਚਾੜ੍ਹਦਾ ਹੈ ਅਤੇ . . . ਮੀਂਹ ਵਰ੍ਹਾਉਂਦਾ ਹੈ।”—ਮੱਤੀ 5:45

ਇਕ ਚੰਗੇ ਪਿਤਾ ਵਾਂਗ ਸਾਡਾ ਸਿਰਜਣਹਾਰ ਸਾਡੇ ਨਾਲ ਦਿਲੋਂ ਪਿਆਰ ਕਰਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ। ਪਵਿੱਤਰ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਖੁੱਲ੍ਹੇ ਦਿਲ ਵਾਲਾ ਹੈ ਜੋ “ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।”—ਮੱਤੀ 6:8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ