ਇਕ ਭੈਣ ਬਾਈਬਲ ਸਟੱਡੀ ਅਤੇ ਸੋਚ-ਵਿਚਾਰ ਕਰਦੀ ਹੋਈ
ਪ੍ਰਚਾਰ ਵਿਚ ਕੀ ਕਹੀਏ
ਵੀਡਿਓ
ਸਵਾਲ: ਅਸੀਂ ਬੱਚਿਆਂ ਦੀ ਚੰਗੀ ਪਰਵਰਿਸ਼ ਬਾਰੇ ਕੁਝ ਦਿਲਚਸਪ ਵੀਡੀਓ ਦਿਖਾ ਰਹੇ ਹਾਂ। ਕੀ ਤੁਸੀਂ ਦੇਖਣਾ ਚਾਹੋਗੇ?
ਪੇਸ਼ ਕਰੋ: ਯਹੋਵਾਹ ਦੇ ਦੋਸਤ ਬਣੋ ਵੀਡੀਓ ਲੜੀ ਵਿੱਚੋਂ ਕੋਈ ਵੀਡੀਓ ਦਿਖਾਓ। ਫਿਰ ਘਰ-ਮਾਲਕ ਨੂੰ jw.org ਵੈੱਬਸਾਈਟ ਦਿਖਾਓ ਅਤੇ ਦੱਸੋ ਕਿ ਉਹ ਇਸ ਲੜੀ ਦੀਆਂ ਹੋਰ ਵੀਡੀਓ ਕਿੱਦਾਂ ਲੱਭ ਸਕਦਾ ਹੈ।
ਸੱਚਾਈ ਸਿਖਾਓ
ਸਵਾਲ: ਸਾਨੂੰ ਜ਼ਿੰਦਗੀ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
ਹਵਾਲਾ: ਪ੍ਰਕਾ 4:11
ਸੱਚਾਈ: ਜ਼ਿੰਦਗੀ ਰੱਬ ਵੱਲੋਂ ਇਕ ਤੋਹਫ਼ਾ ਹੈ, ਇਸ ਲਈ ਅਸੀਂ ਇਸ ਦੀ ਕਦਰ ਕਰਦੇ ਹਾਂ। ਅਸੀਂ ਸੁਰੱਖਿਆ ਦਾ ਪੂਰਾ ਖ਼ਿਆਲ ਰੱਖਦੇ ਹਾਂ ਅਤੇ ਜਾਣ-ਬੁੱਝ ਕੇ ਕਦੇ ਵੀ ਕਿਸੇ ਦੀ ਜਾਨ ਨਹੀਂ ਲੈਂਦੇ। ਅਸੀਂ ਜ਼ਿੰਦਗੀ ਦੇ ਤੋਹਫ਼ੇ ਨੂੰ ਅਨਮੋਲ ਸਮਝਦੇ ਹਾਂ।
ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ?
ਸਵਾਲ: ਇਸ ਪਰਚੇ ʼਤੇ ਦਿੱਤੇ ਸਵਾਲ ਅਤੇ ਹੇਠਾਂ ਦਿੱਤੇ ਜਵਾਬਾਂ ʼਤੇ ਧਿਆਨ ਦਿਓ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ?
ਹਵਾਲਾ: ਲੂਕਾ 11:28
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਗਿਆ ਹੈ ਕਿ ਪਰਿਵਾਰਕ ਜ਼ਿੰਦਗੀ ਬਾਰੇ ਰੱਬ ਜੋ ਸਲਾਹ ਦਿੰਦਾ ਹੈ, ਅਸੀਂ ਇਸ ਸਲਾਹ ਉੱਤੇ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਅਤੇ ਇਸ ʼਤੇ ਚੱਲ ਕੇ ਤੁਹਾਡੇ ਪਰਿਵਾਰ ਨੂੰ ਕੀ ਫ਼ਾਇਦੇ ਹੋ ਸਕਦੇ ਹਨ।
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ