ਇਟਲੀ ਵਿਚ ਘਰ-ਘਰ ਪ੍ਰਚਾਰ ਕਰਦਿਆਂ
ਪ੍ਰਚਾਰ ਵਿਚ ਕੀ ਕਹੀਏ?
ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ? (T-31)
ਸਵਾਲ: ਕੀ ਤੁਸੀਂ ਉਹ ਦਿਨ ਦੇਖਣਾ ਚਾਹੋਗੇ ਜਦੋਂ ਲੋਕ ਟੁੱਟ-ਟੁੱਟ ਕੰਮ ਕਰਨ ਦੀ ਬਜਾਇ ਖ਼ੁਸ਼ੀ ਨਾਲ ਕੰਮ ਕਰਨਗੇ, ਬੀਮਾਰ ਤੇ ਦੁਖੀ ਨਹੀਂ ਹੋਣਗੇ ਅਤੇ ਪਰਿਵਾਰ ਤੇ ਦੋਸਤਾਂ ਨਾਲ ਹਮੇਸ਼ਾ ਖ਼ੁਸ਼ੀਆਂ ਦਾ ਆਨੰਦ ਮਾਣਨਗੇ?
ਹਵਾਲਾ: ਜ਼ਬੂ 37:11, 29
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਗਿਆ ਹੈ ਕਿ ਇਹ ਗੱਲਾਂ ਕਿੱਦਾਂ ਪੂਰੀਆਂ ਹੋਣਗੀਆਂ।
ਸੱਚਾਈ ਸਿਖਾਓ
ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?
ਪੇਸ਼ ਕਰੋ: ਯਹੋਵਾਹ ਦੇ ਗਵਾਹ ਮੁਫ਼ਤ ਵਿਚ ਲੋਕਾਂ ਨਾਲ ਅਧਿਐਨ ਕਰਦੇ ਹਨ ਅਤੇ ਲੋਕਾਂ ਨਾਲ ਇਨ੍ਹਾਂ ਕੁਝ ਸਵਾਲਾਂ ʼਤੇ ਚਰਚਾ ਕਰਦੇ ਹਨ, ਜਿਵੇਂ ਕਿ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਪਰਿਵਾਰ ਵਿਚ ਖ਼ੁਸ਼ੀ ਕਿਵੇਂ ਆ ਸਕਦੀ ਹੈ? ਇਸ ਛੋਟੇ ਜਿਹੇ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਤੁਸੀਂ ਅਧਿਐਨ ਕਿਵੇਂ ਕਰ ਸਕਦੇ ਹੋ। [ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਚਲਾਓ।] ਅਸੀਂ ਤੁਹਾਡੇ ਨਾਲ ਇਸ ਪ੍ਰਕਾਸ਼ਨ ਵਿੱਚੋਂ ਚਰਚਾ ਕਰ ਸਕਦੇ ਹਾਂ। [ਕੋਈ ਪ੍ਰਕਾਸ਼ਨ ਦਿਖਾਓ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। ਜੇ ਹੋ ਸਕੇ, ਤਾਂ ਦਿਖਾਓ ਕਿ ਬਾਈਬਲ ਅਧਿਐਨ ਕਿਵੇਂ ਕੀਤਾ ਜਾਂਦਾ ਹੈ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ