ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਆਪਣੇ ਆਪ ਨੂੰ ਮਾਫ਼ ਕੀਤਾ ਹੈ?
ਚਾਹੇ ਯਹੋਵਾਹ ਨੇ ਸਾਡੇ ਪਾਪ ਮਾਫ਼ ਕਰ ਦਿੱਤੇ ਹਨ, ਪਰ ਸ਼ਾਇਦ ਅਸੀਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਪਾਏ। 2016 ਦੇ ਵੱਡੇ ਸੰਮੇਲਨ “ਯਹੋਵਾਹ ਦੇ ਵਫ਼ਾਦਾਰ ਰਹੋ!” ਵਿਚ ਇਸ ਵਿਸ਼ੇ ਬਾਰੇ ਗੱਲ ਕੀਤੀ ਗਈ ਸੀ। ਸੰਮੇਲਨ ਵਿਚ ਇਸ ਵਿਸ਼ੇ ʼਤੇ ਇਕ ਭਾਸ਼ਣ ਦਿੱਤਾ ਗਿਆ ਸੀ ਤੇ ਵੀਡੀਓ ਵੀ ਦਿਖਾਇਆ ਗਿਆ ਸੀ। JW Library ਐਪ ਤੋਂ ਇਹ ਵੀਡੀਓ ਦੁਬਾਰਾ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸੋਨੀਆ ਨੂੰ ਛੇਕੀ ਗਈ ਨੂੰ ਕਿੰਨੀ ਦੇਰ ਹੋ ਗਈ ਸੀ?
ਬਜ਼ੁਰਗਾਂ ਨੇ ਸੋਨੀਆ ਨੂੰ ਕਿਹੜਾ ਹਵਾਲਾ ਪੜ੍ਹਾਇਆ ਤੇ ਇਸ ਨਾਲ ਸੋਨੀਆ ਦੀ ਕਿਵੇਂ ਮਦਦ ਹੋਈ?
ਦੁਬਾਰਾ ਯਹੋਵਾਹ ਦੀ ਗਵਾਹ ਬਣਨ ʼਤੇ ਭੈਣ-ਭਰਾ ਸੋਨੀਆ ਨਾਲ ਕਿਵੇਂ ਪੇਸ਼ ਆਏ?
ਸੋਨੀਆ ਨੂੰ ਕਿਹੜੀਆਂ ਗੱਲਾਂ ਸਤਾਉਂਦੀਆਂ ਰਹੀਆਂ? ਉਸ ਦੇ ਪਿਤਾ ਨੇ ਉਸ ਦੀ ਕਿਵੇਂ ਮਦਦ ਕੀਤੀ?