ਭਾਵੇਂ ਕਿ ਪਸਾਹ ਦਾ ਤਿਉਹਾਰ ਪ੍ਰਭੂ ਦੇ ਭੋਜਨ ਦਾ ਪਰਛਾਵਾਂ ਨਹੀਂ ਸੀ, ਪਰ ਫਿਰ ਵੀ ਪਸਾਹ ਦੇ ਤਿਉਹਾਰ ਦੀਆਂ ਕੁਝ ਗੱਲਾਂ ਸਾਡੇ ਲਈ ਮਾਅਨੇ ਰੱਖਦੀਆਂ ਹਨ। ਮਿਸਾਲ ਲਈ, ਪੌਲੁਸ ਰਸੂਲ ਨੇ ਯਿਸੂ ਨੂੰ ‘ਸਾਡਾ ਪਸਾਹ ਦਾ ਲੇਲਾ’ ਕਿਹਾ। (1 ਕੁਰਿੰ 5:7) ਜਿਸ ਤਰ੍ਹਾਂ ਘਰਾਂ ਦੇ ਬਾਹਰਲੇ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਤੇ ਲੇਲੇ ਦਾ ਲਹੂ ਲਾਉਣ ਨਾਲ ਜਾਨਾਂ ਬਚੀਆਂ ਸਨ, ਉਸੇ ਤਰ੍ਹਾਂ ਯਿਸੂ ਦੇ ਲਹੂ ਨਾਲ ਜਾਨਾਂ ਬਚਦੀਆਂ ਹਨ। (ਕੂਚ 12:12, 13) ਨਾਲੇ ਪਸਾਹ ਦੇ ਲੇਲੇ ਦੀ ਕੋਈ ਹੱਡੀ ਨਹੀਂ ਤੋੜੀ ਜਾਂਦੀ ਸੀ। ਇਸੇ ਤਰ੍ਹਾਂ, ਯਿਸੂ ਦੀ ਵੀ ਕੋਈ ਹੱਡੀ ਤੋੜੀ ਨਹੀਂ ਗਈ ਸੀ ਭਾਵੇਂ ਕਿ ਉਸ ਸਮੇਂ ਸੂਲ਼ੀ ʼਤੇ ਟੰਗੇ ਮੁਜਰਮਾਂ ਦੀ ਹੱਡੀ ਤੋੜਨ ਦੀ ਇਕ ਰੀਤ ਸੀ।—ਕੂਚ 12:46; ਯੂਹੰ 19:31-33, 36.