ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 3-4
ਸਬਤ ਦੇ ਦਿਨ ਠੀਕ ਕਰਨਾ
ਯਹੂਦੀ ਧਾਰਮਿਕ ਆਗੂਆਂ ਦਾ ਰਵੱਈਆ ਦੇਖ ਕੇ ਯਿਸੂ ਦੁਖੀ ਕਿਉਂ ਹੋਇਆ? ਕਿਉਂਕਿ ਫ਼ਰੀਸੀਆਂ ਨੇ ਸਬਤ ਦੇ ਦਿਨ ਲਈ ਛੋਟੇ-ਛੋਟੇ ਕਾਨੂੰਨ ਬਣਾ ਇਸ ਨੂੰ ਬੋਝ ਬਣਾ ਦਿੱਤਾ ਸੀ। ਮਿਸਾਲ ਲਈ, ਸਬਤ ਦੇ ਦਿਨ ਇਕ ਮੱਖੀ ਮਾਰਨੀ ਵੀ ਮਨ੍ਹਾ ਸੀ। ਉਨ੍ਹਾਂ ਵੱਲੋਂ ਬਣਾਏ ਕਾਨੂੰਨ ਅਨੁਸਾਰ ਕਿਸੇ ਨੂੰ ਉਦੋਂ ਹੀ ਠੀਕ ਕੀਤਾ ਜਾ ਸਕਦਾ ਸੀ ਜਦੋਂ ਉਸ ਦੀ ਜਾਨ ਖ਼ਤਰੇ ਵਿਚ ਹੁੰਦੀ ਸੀ। ਇਸ ਦਾ ਮਤਲਬ ਸੀ ਕਿ ਸਬਤ ਦੇ ਦਿਨ ਨਾ ਤਾਂ ਮੋਚ ਕੱਢੀ ਜਾ ਸਕਦੀ ਸੀ ਤੇ ਨਾ ਹੀ ਟੁੱਟੀਆਂ ਹੱਡੀਆਂ ਜੋੜੀਆਂ ਜਾ ਸਕਦੀਆਂ ਸਨ। ਬਿਨਾਂ ਸ਼ੱਕ, ਧਾਰਮਿਕ ਆਗੂਆਂ ਨੂੰ ਸੁੱਕੇ ਹੱਥ ਵਾਲੇ ਆਦਮੀ ਦੀ ਕੋਈ ਪਰਵਾਹ ਨਹੀਂ ਸੀ।