ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੀ ਮਦਦ ਨਾਲ ਦਲੇਰ ਬਣੋ
ਜੇ ਤੁਸੀਂ ਸਕੂਲ ਵਿਚ ਪੜ੍ਹਦੇ ਹੋ, ਤਾਂ ਕੀ ਤੁਹਾਨੂੰ ਕਦੇ ਯਹੋਵਾਹ ਦੇ ਗਵਾਹ ਵਜੋਂ ਆਪਣੀ ਪਛਾਣ ਕਰਾਉਣ ਅਤੇ ਗਵਾਹੀ ਦੇਣ ਤੋਂ ਡਰ ਲੱਗਾ ਹੈ? ਜੇ ਹਾਂ, ਤਾਂ ਤੁਸੀਂ ਯਹੋਵਾਹ ਬਾਰੇ ਗੱਲ ਕਰਨ ਲਈ “ਦਲੇਰ” ਕਿਵੇਂ ਬਣ ਸਕਦੇ ਹੋ? (1 ਥੱਸ 2:2) ਤੁਹਾਨੂੰ ਦਲੇਰ ਕਿਉਂ ਬਣਨਾ ਚਾਹੀਦਾ ਹੈ? ਯਹੋਵਾਹ ਦੀ ਮਦਦ ਨਾਲ ਦਲੇਰ ਬਣੋ ਨਾਂ ਦਾ ਵੀਡੀਓ ਦੇਖਣ ਤੋਂ ਬਾਅਦ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਬਾਈਬਲ ਦੀ ਕਿਹੜੀ ਮਿਸਾਲ ਨੇ ਰਿੰਕੀ ਦੀ ਦਲੇਰ ਬਣਨ ਵਿਚ ਮਦਦ ਕੀਤੀ?
ਰਿੰਕੀ ਨੂੰ ਪਹਿਲਾਂ ਤੋਂ ਤਿਆਰੀ ਕਰਨ ਦਾ ਕੀ ਫ਼ਾਇਦਾ ਹੋਇਆ?
ਤੁਹਾਨੂੰ ਆਪਣੇ ਨਾਲ ਪੜ੍ਹਨ ਵਾਲਿਆਂ ਨੂੰ ਗਵਾਹੀ ਕਿਉਂ ਦੇਣੀ ਚਾਹੀਦੀ ਹੈ?
ਜੇ ਤੁਸੀਂ ਸਕੂਲ ਵਿਚ ਨਹੀਂ ਪੜ੍ਹਦੇ, ਤਾਂ ਤੁਸੀਂ ਇਸ ਵੀਡੀਓ ਤੋਂ ਕੀ ਸਿੱਖ ਸਕਦੇ ਹੋ?