ਸਾਡੀ ਮਸੀਹੀ ਜ਼ਿੰਦਗੀ
ਨਿਰਪੱਖ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ? (ਮੀਕਾ 4:2)
ਦਿਆਲੂ ਸਾਮਰੀ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਪੱਖਪਾਤ ਨਹੀਂ ਕਰਦਾ। ਨਾਲੇ ਉਹ ਚਾਹੁੰਦਾ ਹੈ ਕਿ ਅਸੀਂ “ਸਾਰਿਆਂ ਦਾ ਭਲਾ ਕਰਦੇ ਰਹੀਏ।” ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਸਾਡੇ ਸਮਾਜ, ਨਸਲ, ਕਬੀਲੇ, ਕੌਮ ਜਾਂ ਧਰਮ ਦੇ ਨਹੀਂ ਹਨ।—ਗਲਾ 6:10; ਰਸੂ 10:34.
ਨਿਰਪੱਖ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ? (ਮੀਕਾ 4:2) ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਅਸੀਂ ਕਿਵੇਂ ਜਾਣਦੇ ਹਾਂ ਕਿ ਮੀਕਾਹ 4:2 ਵਿਚ ਜੋ ਲਿਖਿਆ ਹੈ, ਉਹ ਅੱਜ ਪਰਮੇਸ਼ੁਰ ਦੇ ਲੋਕਾਂ ਨਾਲ ਹੋ ਰਿਹਾ ਹੈ?
ਨਿਰਪੱਖ ਰਹਿਣ ਦਾ ਕੀ ਮਤਲਬ ਹੈ ਅਤੇ ਨਿਰਪੱਖ ਰਹਿਣਾ ਕਿਉਂ ਜ਼ਰੂਰੀ ਹੈ?
ਪ੍ਰਕਾਸ਼ ਦੀ ਕਿਤਾਬ 13:16, 17 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਰਾਜਨੀਤੀ ਸਾਡੀ ਸੋਚ ਤੇ ਸਾਡੇ ਕੰਮਾਂ ʼਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦੀ ਹੈ?
ਕਿਹੜੀਆਂ ਤਿੰਨ ਚੀਜ਼ਾਂ ਸਾਡੀ ਨਿਰਪੱਖਤਾ ʼਤੇ ਅਸਰ ਪਾ ਸਕਦੀਆਂ ਹਨ?