ਸਾਡੀ ਮਸੀਹੀ ਜ਼ਿੰਦਗੀ
ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਆਪਣੀ ਏਕਤਾ ਦੀ ਰਾਖੀ ਕਰੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ ਕਿ ਉਸ ਦੇ ਚੇਲਿਆਂ ਵਿਚ “ਪੂਰੀ ਤਰ੍ਹਾਂ ਏਕਤਾ ਹੋਵੇ।” (ਯੂਹੰ 17:23) ਏਕਤਾ ਬਣਾਈ ਰੱਖਣ ਲਈ ਸਾਨੂੰ ਉਹ ਪਿਆਰ ਦਿਖਾਉਣਾ ਚਾਹੀਦਾ ਹੈ ਜੋ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।”—1 ਕੁਰਿੰ 13:5.
ਇਸ ਤਰ੍ਹਾਂ ਕਿਵੇਂ ਕਰੀਏ:
ਯਹੋਵਾਹ ਵਾਂਗ ਦੂਸਰਿਆਂ ਵਿਚ ਕੁਝ ਚੰਗਾ ਦੇਖੋ
ਦਿਲੋਂ ਮਾਫ਼ ਕਰੋ
ਮਾਫ਼ ਕਰਨ ਤੋਂ ਬਾਅਦ ਦੁਬਾਰਾ ਉਸ ਗੱਲ ਨੂੰ ਨਾ ਛੇੜੋ।—ਕਹਾ 17:9
‘ਆਪਸ ਵਿਚ ਪਿਆਰ ਕਰਦੇ ਰਹੋ’—ਗਿਲੇ-ਸ਼ਿਕਵਿਆਂ ਦਾ ਹਿਸਾਬ ਨਾ ਰੱਖੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਵੀਡੀਓ ਦੇ ਪਹਿਲੇ ਹਿੱਸੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਹੈਲਨ “ਗਿਲੇ-ਸ਼ਿਕਵਿਆਂ ਦਾ ਹਿਸਾਬ” ਰੱਖਦੀ ਸੀ?
ਵੀਡੀਓ ਦੇ ਦੂਜੇ ਹਿੱਸੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਹੈਲਨ ਨੇ ਆਪਣੀ ਸੋਚ ਸੁਧਾਰੀ ਅਤੇ ਸਹੀ ਨਜ਼ਰੀਆ ਅਪਣਾਇਆ?
ਅਖ਼ੀਰ ਹੈਲਨ ਨੇ ਮੰਡਲੀ ਦੀ ਏਕਤਾ ਵਧਾਉਣ ਵਿਚ ਯੋਗਦਾਨ ਕਿਵੇਂ ਪਾਇਆ?
ਗਿਲੇ-ਸ਼ਿਕਵਿਆਂ ਦਾ ਹਿਸਾਬ ਰੱਖ ਕੇ ਅਸੀਂ ਸਭ ਤੋਂ ਜ਼ਿਆਦਾ ਕਿਸ ਨੂੰ ਦੁਖੀ ਕਰਦੇ ਹਾਂ?