ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ—ਅਸਲੀ ਭਾਈਚਾਰੇ ਦੀ ਏਕਤਾ ਦੀ ਇਕ ਝਲਕ
ਇਕ ਸਰਕਟ ਨਿਗਾਹਬਾਨ ਇਕ ਭੈਣ ਦੇ ਨਾਲ ਇਕ ਤੀਵੀਂ ਦੀ ਸਟੱਡੀ ਤੇ ਗਿਆ ਜਿਸ ਨੇ ਅਜੇ ਸਭਾਵਾਂ ਵਿਚ ਆਉਣਾ ਸ਼ੁਰੂ ਨਹੀਂ ਕੀਤਾ ਸੀ। ਉਸ ਨੇ ਉਸ ਤੀਵੀਂ ਨੂੰ ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ) ਵਿਡਿਓ ਦੇਖਣ ਦਾ ਸੱਦਾ ਦਿੱਤਾ। ਉਸ ਹਫ਼ਤੇ ਉਹ ਸਭਾ ਵਿਚ ਗਈ ਅਤੇ ਕਿਹਾ ਕਿ ਸਭਾ ਵਿਚ ਆ ਕੇ ਉਸ ਨੂੰ ਬੜੀ ਖ਼ੁਸ਼ੀ ਹੋਈ। ਇਸ ਵਿਡਿਓ ਨੂੰ ਦੇਖਣ ਨਾਲ ਇੰਨੀ ਜਲਦੀ ਇੰਨੇ ਚੰਗੇ ਨਤੀਜੇ ਕਿਉਂ ਨਿਕਲੇ? ਕਿਉਂਕਿ ਉਹ ਇਸ ਹਿੰਸਕ, ਨਫ਼ਰਤ ਭਰੇ ਸੰਸਾਰ ਵਿਚ ਸਾਡੇ ਅਨਮੋਲ ਭਾਈਚਾਰੇ ਦੀ ਏਕਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਸੀ।—ਯੂਹੰ. 13:35.
ਪੂਰੀ ਧਰਤੀ ਉੱਤੇ ਯਹੋਵਾਹ ਦੇ ਗਵਾਹ ਜਿਸ ਸ਼ਾਂਤੀ ਅਤੇ ਪਿਆਰ ਦਾ ਆਨੰਦ ਮਾਣ ਰਹੇ ਹਨ, ਉਸ ਨੂੰ ਦੇਖਣ ਅਤੇ ਮਹਿਸੂਸ ਕਰਨ ਲਈ ਇਹ ਵਿਡਿਓ ਦੇਖੋ। ਫਿਰ ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ:
(1) “ਪਰਮੇਸ਼ੁਰੀ ਸਿੱਖਿਆ” ਨਾਮਕ ਵਿਸ਼ਾ 1993-94 ਦੇ ਸੰਮੇਲਨਾਂ ਲਈ ਢੁਕਵਾਂ ਕਿਉਂ ਸੀ?—ਮੀਕਾ. 4:2.
(2) ਕੁਝ ਪਰਿਵਾਰਾਂ ਲਈ ਬਾਈਬਲ ਸੱਚਾਈ ਕੀ ਅਰਥ ਰੱਖਦੀ ਹੈ? ਇਹ ਤੁਹਾਡੇ ਲਈ ਕੀ ਅਰਥ ਰੱਖਦੀ ਹੈ?
(3) ਯਹੋਵਾਹ ਦੁਆਰਾ ਸਿਖਾਏ ਜਾਣਾ ਕਿਉਂ ਮਹੱਤਵਪੂਰਣ ਹੈ?—ਜ਼ਬੂ. 143:10.
(4) ਵੱਡੇ ਅੰਤਰਰਾਸ਼ਟਰੀ ਸੰਮੇਲਨਾਂ ਦੀ ਤਿਆਰੀ ਕਰਨ ਲਈ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
(5) ਜਿਨ੍ਹਾਂ ਮਸੀਹੀ ਸੰਮੇਲਨਾਂ ਵਿਚ ਤੁਸੀਂ ਹਾਜ਼ਰ ਹੋਏ ਹੋ, ਉਨ੍ਹਾਂ ਵਿਚ ਤੁਸੀਂ ਜ਼ਬੂਰ 133:1 ਅਤੇ ਮੱਤੀ 5:3 ਨੂੰ ਕਿਵੇਂ ਸੱਚ ਸਾਬਤ ਹੁੰਦੇ ਦੇਖਿਆ ਹੈ?
(6) ਕਿਸ ਚੀਜ਼ ਤੋਂ ਪਰਮੇਸ਼ੁਰੀ ਸਿੱਖਿਆ ਦੇ ਡੂੰਘੇ ਪ੍ਰਭਾਵਾਂ ਦਾ ਸਬੂਤ ਮਿਲਦਾ ਹੈ?—ਪਰ. 7:9.
(7) ਸੱਚੇ ਮਸੀਹੀਆਂ ਵਿਚ ਸਮੂਹਕ ਤੌਰ ਤੇ ਬਪਤਿਸਮਾ ਲੈਣ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਕਿੰਨੀ ਸੀ?
(8) ਮੀਕਾਹ, ਪਤਰਸ ਅਤੇ ਯਿਸੂ ਦੇ ਕਿਹੜੇ ਸ਼ਬਦ ਯਹੋਵਾਹ ਦੇ ਗਵਾਹਾਂ ਵਿਚਕਾਰ ਪੂਰੇ ਹੋ ਰਹੇ ਹਨ?
(9) ਕਿਹੜੀ ਗੱਲ ਸਾਬਤ ਕਰਦੀ ਹੈ ਕਿ ਇਕ ਖ਼ੁਸ਼, ਸੰਯੁਕਤ ਮਨੁੱਖੀ ਪਰਿਵਾਰ ਕੋਈ ਸੁਪਨਾ ਨਹੀਂ ਹੈ?
(10) ਤੁਸੀਂ ਇਹ ਵਿਡਿਓ ਕਿਸ ਨੂੰ ਦਿਖਾਓਗੇ ਅਤੇ ਕਿਉਂ?
ਇਕ ਭੈਣ ਨੇ ਇਸ ਵਿਡਿਓ ਨੂੰ ਦੇਖਣ ਤੋਂ ਬਾਅਦ ਬਹੁਤ ਵਧੀਆ ਢੰਗ ਨਾਲ ਇਸ ਦਾ ਸਾਰ ਦਿੱਤਾ: “ਇਹ ਵਿਡਿਓ ਮੇਰੀ ਇਹ ਗੱਲ ਯਾਦ ਰੱਖਣ ਵਿਚ ਮਦਦ ਕਰਦਾ ਰਹੇਗਾ ਕਿ ਇੰਨੇ ਸਾਰੇ ਮਸੀਹੀ ਭੈਣ-ਭਰਾ ਇਸ ਵੇਲੇ ਵੀ ਦੁਨੀਆਂ ਭਰ ਵਿਚ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। . . . ਸਾਡੇ ਭਾਈਚਾਰੇ ਦੀ ਏਕਤਾ ਕਿੰਨੀ ਅਨਮੋਲ ਹੈ!”—ਅਫ਼. 4:3.