ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 20-21
“ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”
ਬਾਈਬਲ ਜ਼ਮਾਨੇ ਵਿਚ ਮੱਛੀਆਂ ਫੜਨ ਦੇ ਕੰਮ ਵਿਚ ਮਾਹਰ ਵਿਅਕਤੀ ਚੰਗੀਆਂ ਮੱਛੀਆਂ ਫੜਨ ਲਈ ਧੀਰਜ ਰੱਖਣ, ਸਖ਼ਤ ਮਿਹਨਤ ਕਰਨ ਅਤੇ ਤਿਆਗ ਕਰਨ ਲਈ ਤਿਆਰ ਹੁੰਦੇ ਸਨ। (w12-E 8/1 18-20) ਇਨ੍ਹਾਂ ਗੁਣਾਂ ਨੇ ਪਤਰਸ ਦੀ ਇਨਸਾਨਾਂ ਨੂੰ ਫੜਨ ਵਿਚ ਵੀ ਮਦਦ ਕਰਨੀ ਸੀ। ਪਰ ਪਤਰਸ ਨੂੰ ਇਹ ਫ਼ੈਸਲਾ ਕਰਨ ਦੀ ਲੋੜ ਸੀ ਕਿ ਉਹ ਕਿਹੜੀ ਚੀਜ਼ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵੇਗਾ—ਆਪਣੇ ਮਨਪਸੰਦ ਕੰਮ ਨੂੰ ਜਾਂ ਯਿਸੂ ਦੇ ਚੇਲਿਆਂ ਦੀ ਨਿਹਚਾ ਮਜ਼ਬੂਤ ਕਰਨ ਦੇ ਕੰਮ ਨੂੰ।
ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਲਈ ਤੁਸੀਂ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ?