ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 20-21
ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ
ਯਹੋਵਾਹ ਨੇ ਅਬਰਾਹਾਮ ਤੇ ਸਾਰਾਹ ਨੂੰ ਇਕ ਮੁੰਡਾ ਦੇ ਕੇ ਉਨ੍ਹਾਂ ਦੀ ਨਿਹਚਾ ਦਾ ਇਨਾਮ ਦਿੱਤਾ। ਬਾਅਦ ਵਿਚ, ਅਜ਼ਮਾਇਸ਼ਾਂ ਅਧੀਨ ਆਗਿਆਕਾਰੀ ਦਿਖਾ ਕੇ ਉਨ੍ਹਾਂ ਨੇ ਭਵਿੱਖ ਲਈ ਕੀਤੇ ਯਹੋਵਾਹ ਦੇ ਵਾਅਦਿਆਂ ʼਤੇ ਮਾਅਰਕੇ ਦੀ ਨਿਹਚਾ ਦਿਖਾਈ।
ਅਜ਼ਮਾਇਸ਼ਾਂ ਅਧੀਨ ਮੇਰੀ ਆਗਿਆਕਾਰੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮੈਨੂੰ ਭਵਿੱਖ ਲਈ ਕੀਤੇ ਯਹੋਵਾਹ ਦੇ ਵਾਅਦਿਆਂ ʼਤੇ ਭਰੋਸਾ ਹੈ? ਮੈਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦਾ ਹਾਂ?