ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 1-3
ਮਸੀਹੀ ਮੰਡਲੀ ʼਤੇ ਪਵਿੱਤਰ ਸ਼ਕਤੀ ਪਾਈ ਗਈ
ਪੰਤੇਕੁਸਤ 33 ਈਸਵੀ ਵਿਚ ਹੋਰ ਕੌਮਾਂ ਤੋਂ ਆਏ ਬਹੁਤ ਸਾਰੇ ਯਹੂਦੀ ਯਰੂਸ਼ਲਮ ਵਿਚ ਹਾਜ਼ਰ ਸਨ। (ਰਸੂ 2:9-11) ਚਾਹੇ ਉਹ ਮੂਸਾ ਦੇ ਕਾਨੂੰਨ ਨੂੰ ਮੰਨਦੇ ਸਨ, ਪਰ ਫਿਰ ਵੀ ਉਹ ਸਾਰੀ ਜ਼ਿੰਦਗੀ ਪਰਾਏ ਦੇਸ਼ ਵਿਚ ਰਹੇ। (ਯਿਰ 44:1) ਇਸ ਕਰਕੇ ਸ਼ਾਇਦ ਕੁਝ ਜਣੇ ਯਹੂਦੀਆਂ ਵਾਂਗ ਦਿਖਣ ਦੀ ਬਜਾਇ ਉਸ ਦੇਸ਼ ਦੇ ਲੋਕਾਂ ਵਾਂਗ ਗੱਲਾਂ ਕਰਦੇ ਹੋਣ ਅਤੇ ਦਿੱਖਦੇ ਹੋਣ ਜਿੱਥੇ ਉਹ ਰਹਿੰਦੇ ਸਨ। ਵੱਖੋ-ਵੱਖਰੀਆਂ ਕੌਮਾਂ ਦੇ ਲੋਕਾਂ ਦੀ ਭੀੜ ਵਿੱਚੋਂ 3,000 ਜਣਿਆਂ ਨੇ ਬਪਤਿਸਮਾ ਲਿਆ ਜਿਸ ਕਰਕੇ ਮਸੀਹੀ ਮੰਡਲੀ ਵਿਚ ਅਚਾਨਕ ਅਲੱਗ-ਅਲੱਗ ਕੌਮਾਂ ਦੇ ਲੋਕ ਸ਼ਾਮਲ ਹੋ ਗਏ। ਅਲੱਗ-ਅਲੱਗ ਪਿਛੋਕੜਾਂ ਤੋਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਿਚ ਏਕਤਾ ਸੀ ਤੇ “ਉਹ ਰੋਜ਼ ਮੰਦਰ ਵਿਚ ਇਕੱਠੇ ਹੁੰਦੇ ਸਨ।”—ਰਸੂ 2:46.
ਤੁਸੀਂ ਉਨ੍ਹਾਂ ਵਿਚ ਦਿਲੋਂ ਦਿਲਚਸਪੀ ਕਿਵੇਂ ਦਿਖਾ ਸਕਦੇ ਹੋ . . .
ਜਿਹੜੇ ਲੋਕ ਹੋਰ ਦੇਸ਼ਾਂ ਤੋਂ ਆ ਕੇ ਤੁਹਾਡੇ ਇਲਾਕੇ ਵਿਚ ਰਹਿੰਦੇ ਹਨ?
ਜਿਹੜੇ ਭੈਣ-ਭਰਾ ਹੋਰ ਦੇਸ਼ਾਂ ਤੋਂ ਤੁਹਾਡੀ ਮੰਡਲੀ ਵਿਚ ਆਏ ਹਨ?