ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 27-28
ਪੌਲੁਸ ਸਮੁੰਦਰੀ ਜਹਾਜ਼ ਰਾਹੀਂ ਰੋਮ ਗਿਆ
ਜੇਲ੍ਹ ਵਿਚ ਹੁੰਦਿਆਂ ਵੀ ਪੌਲੁਸ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਤੋਂ ਪਿੱਛੇ ਨਹੀਂ ਹਟਿਆ। ਜਹਾਜ਼ ʼਤੇ ਉਸ ਨੇ ਕੰਮ ਕਰਨ ਵਾਲਿਆਂ ਨੂੰ ਅਤੇ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਗਵਾਹੀ ਦਿੱਤੀ। ਮਾਲਟਾ ਵਿਚ ਜਹਾਜ਼ ਤਬਾਹ ਹੋਣ ਤੋਂ ਬਾਅਦ ਬਿਨਾਂ ਸ਼ੱਕ ਉਸ ਨੇ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਜਿਨ੍ਹਾਂ ਨੂੰ ਉਸ ਨੇ ਠੀਕ ਕੀਤਾ ਸੀ। ਰੋਮ ਪਹੁੰਚਣ ਤੋਂ ਤਿੰਨ ਦਿਨਾਂ ਬਾਅਦ ਹੀ ਉਸ ਨੇ ਯਹੂਦੀਆਂ ਦੇ ਮੰਨੇ-ਪ੍ਰਮੰਨੇ ਆਦਮੀਆਂ ਨੂੰ ਆਪਣੇ ਘਰ ਸੱਦਿਆ ਤਾਂਕਿ ਉਹ ਉਨ੍ਹਾਂ ਨੂੰ ਗਵਾਹੀ ਦੇ ਸਕੇ। ਨਾਲੇ ਆਪਣੇ ਘਰ ਵਿਚ ਦੋ ਸਾਲ ਤਕ ਕੈਦ ਵਿਚ ਹੁੰਦਿਆਂ ਉਹ ਉਨ੍ਹਾਂ ਲੋਕਾਂ ਨੂੰ ਗਵਾਹੀ ਦਿੰਦਾ ਰਿਹਾ ਜਿਹੜੇ ਉਸ ਨੂੰ ਮਿਲਣ ਆਉਂਦੇ ਸਨ।
ਤੁਸੀਂ ਆਪਣੇ ਬੁਰੇ ਹਾਲਾਤਾਂ ਜਾਂ ਆਪਣੀਆਂ ਹੱਦਾਂ ਦੇ ਬਾਵਜੂਦ ਵੀ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਕੀ ਕਰ ਸਕਦੇ ਹੋ?