ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 7-10
ਰਾਹਤ ਦਾ ਕੰਮ
ਮਸੀਹੀਆਂ ਦੀ ਸੇਵਕਾਈ ਦੇ ਦੋ ਪਹਿਲੂ ਹਨ। ਪਹਿਲਾ, ਪ੍ਰਚਾਰ ਤੇ ਸਿਖਾਉਣ ਦਾ ਕੰਮ ਜੋ “ਸੁਲ੍ਹਾ ਕਰਾਉਣ ਦਾ ਕੰਮ” ਹੈ ਅਤੇ ਦੂਜਾ, ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਨੀ। (2 ਕੁਰਿੰ 5:18-20; 8:4) ਇਸ ਲਈ ਲੋੜਵੰਦ ਮਸੀਹੀਆਂ ਦੀ ਮਦਦ ਕਰਨੀ ਸਾਡੀ ਪਵਿੱਤਰ ਸੇਵਾ ਦਾ ਹਿੱਸਾ ਹੈ। ਇਸ ਵਿਚ ਅਸੀਂ ਹਿੱਸਾ ਲੈਂਦੇ ਹਾਂ ਜਦੋਂ
ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ।—2 ਕੁਰਿੰ 9:12ੳ
ਅਸੀਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ ਕਿ ਉਹ ਦੁਬਾਰਾ ਤੋਂ ਪਰਮੇਸ਼ੁਰੀ ਕੰਮਾਂ ਵਿਚ ਲੱਗ ਸਕਣ ਜਿਸ ਵਿਚ ਪ੍ਰਚਾਰ ਦੇ ਕੰਮ ਵਿਚ ਜੋਸ਼ ਨਾਲ ਹਿੱਸਾ ਲੈਣਾ ਵੀ ਸ਼ਾਮਲ ਹੈ। ਇਹ ਕੰਮ ਕਰ ਕੇ ਉਹ ਯਹੋਵਾਹ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ।—2 ਕੁਰਿੰ 9:12ਅ
ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ। (2 ਕੁਰਿੰ 9:13) ਇਸ ਕੰਮ ਕਰਕੇ ਉਨ੍ਹਾਂ ਲੋਕਾਂ ਨੂੰ ਵੀ ਗਵਾਹੀ ਮਿਲਦੀ ਹੈ ਜੋ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਨਜ਼ਰੀਆ ਰੱਖਦੇ ਹਨ