“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ।”—2 ਕੁਰਿੰ 5:14
ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਮਾਰਚ ਜਾਂ ਅਪ੍ਰੈਲ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰੋਗੇ?
ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨੀ ਚਾਹੁੰਦੇ ਹੋ? (2 ਕੁਰਿੰ 5:14, 15) ਔਗਜ਼ੀਲਰੀ ਪਾਇਨੀਅਰ ਮਾਰਚ ਅਤੇ ਅਪ੍ਰੈਲ ਦੌਰਾਨ 30 ਜਾਂ 50 ਘੰਟੇ ਪ੍ਰਚਾਰ ਕਰ ਸਕਦੇ ਹਨ। ਜੇ ਤੁਸੀਂ ਇਨ੍ਹਾਂ ਮਹੀਨਿਆਂ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ, ਤਾਂ ਮੰਡਲੀ ਦੀ ਸੇਵਾ ਕਮੇਟੀ ਨੂੰ ਅਰਜ਼ੀ ਦਿਓ। ਇਨ੍ਹਾਂ ਮਹੀਨਿਆਂ ਦੌਰਾਨ ਮੰਡਲੀ ਵਿਚ ਘੋਸ਼ਣਾ ਕੀਤੀ ਜਾਵੇਗੀ ਕਿ ਕੌਣ ਔਗਜ਼ੀਲਰੀ ਪਾਇਨੀਅਰਿੰਗ ਕਰ ਰਿਹਾ ਹੈ। ਇਸ ਕਰਕੇ ਬਾਕੀ ਭੈਣ-ਭਰਾ ਪਾਇਨੀਅਰਾਂ ਦਾ ਸਾਥ ਦੇ ਸਕਣਗੇ। ਆਓ ਅਸੀਂ ਸਾਰੇ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਪੂਰੇ ਜੋਸ਼ ਨਾਲ ਪ੍ਰਚਾਰ ਕਰੀਏ। ਇਸ ਤਰ੍ਹਾਂ ਕਰਕੇ ਅਸੀਂ ਪ੍ਰਚਾਰ ਕਰਨ ਦੇ ਹੁਨਰ ਨੂੰ ਨਿਖਾਰ ਸਕਾਂਗੇ ਅਤੇ ਇਕ-ਦੂਜੇ ਨੂੰ ਹੌਸਲਾ ਦੇ ਸਕਾਂਗੇ।—1 ਥੱਸ 5:11.