ਯਹੋਵਾਹ ਦੀ ਉਸਤਤ ਕਰਨ ਦੇ ਜ਼ਿਆਦਾ ਮੌਕੇ
1. ਕਿਹੜਾ ਨਵਾਂ ਪ੍ਰਬੰਧ ਯਹੋਵਾਹ ਦੀ “ਉਸਤਤ” ਕਰਨ ਵਿਚ ਸਾਡੀ ਮਦਦ ਕਰੇਗਾ?
1 ਇਸ ਸਾਲ ਮਾਰਚ ਦੇ ਮਹੀਨੇ ਤੋਂ ਇਕ ਨਵਾਂ ਪ੍ਰਬੰਧ ਕੀਤਾ ਗਿਆ ਸੀ: ਅਸੀਂ ਮਾਰਚ ਤੇ ਅਪ੍ਰੈਲ ਮਹੀਨੇ ਅਤੇ ਸਰਕਟ ਵਿਜ਼ਿਟ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ 30 ਘੰਟੇ ਪ੍ਰਚਾਰ ਕਰ ਸਕੇ ਹਾਂ। ਮੰਨ ਲਓ ਜੇ ਸਰਕਟ ਵਿਜ਼ਿਟ 28 ਤਾਰੀਖ਼ ਤੋਂ ਲੈ ਕੇ ਅਗਲੇ ਮਹੀਨੇ ਦੀ 3 ਤਾਰੀਖ਼ ਤਕ ਹੈ, ਤਾਂ ਪਬਲੀਸ਼ਰ ਇਨ੍ਹਾਂ ਦੋ ਮਹੀਨਿਆਂ ਵਿੱਚੋਂ ਇਕ ਮਹੀਨੇ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ 30 ਘੰਟੇ ਪ੍ਰਚਾਰ ਕਰ ਸਕਦੇ ਹਨ। ਸਰਕਟ ਓਵਰਸੀਅਰ ਨਾਲ ਹੋਣ ਵਾਲੀ ਮੀਟਿੰਗ ਵਿਚ ਸਾਰੇ ਔਗਜ਼ੀਲਰੀ ਪਾਇਨੀਅਰ ਰੈਗੂਲਰ ਅਤੇ ਸਪੈਸ਼ਲ ਪਾਇਨੀਅਰਾਂ ਨਾਲ ਪੂਰੀ ਮੀਟਿੰਗ ਵਿਚ ਹਾਜ਼ਰ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜੇ ਅਸੀਂ 50 ਘੰਟੇ ਨਹੀਂ ਕਰ ਸਕਦੇ, ਤਾਂ ਅਸੀਂ ਫਿਰ ਵੀ ਸਾਲ ਵਿਚ ਚਾਰ ਵਾਰ 30 ਘੰਟੇ ਪ੍ਰਚਾਰ ਕਰ ਕੇ ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਯਹੋਵਾਹ ਦੀ “ਉਸਤਤ” ਕਰ ਸਕਦੇ ਹਾਂ!—ਜ਼ਬੂ. 109:30; 119:171.
2. ਸਰਕਟ ਓਵਰਸੀਅਰ ਦੀ ਵਿਜ਼ਿਟ ਦੌਰਾਨ ਔਗਜ਼ੀਲਰੀ ਪਾਇਨੀਅਰ ਕਿਸ ਗੱਲ ਤੋਂ ਖ਼ੁਸ਼ੀ ਪਾਉਣਗੇ?
2 ਸਰਕਟ ਓਵਰਸੀਅਰ ਦੀ ਵਿਜ਼ਿਟ ਦੌਰਾਨ: ਇਸ ਪ੍ਰਬੰਧ ਕਰਕੇ ਜ਼ਿਆਦਾ ਭੈਣ-ਭਰਾ ਸਰਕਟ ਵਿਜ਼ਿਟ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਣਗੇ ਅਤੇ ਇਸ ਦੇ ਨਾਲ-ਨਾਲ ਪ੍ਰਚਾਰ ਵਿਚ ਸਰਕਟ ਓਵਰਸੀਅਰ ਨਾਲ ਕੰਮ ਕਰ ਕੇ ਇਕ-ਦੂਜੇ ਨੂੰ ਹੌਸਲਾ ਦੇ ਸਕਣਗੇ। (ਰੋਮੀ. 1:11, 12) ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਲੇ ਕਈ ਭੈਣ-ਭਰਾ ਸ਼ਾਇਦ ਸਰਕਟ ਓਵਰਸੀਅਰ ਨਾਲ ਪ੍ਰਚਾਰ ਕਰਨ ਲਈ ਕੰਮ ਤੋਂ ਇਕ ਦਿਨ ਦੀ ਛੁੱਟੀ ਲੈਣ। ਜਿਨ੍ਹਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤਕ ਕੰਮ ਕਰਨਾ ਪੈਂਦਾ ਹੈ, ਉਹ ਸਰਕਟ ਓਵਰਸੀਅਰ ਨਾਲ ਸ਼ਨੀਵਾਰ ਜਾਂ ਐਤਵਾਰ ਨੂੰ ਪ੍ਰਚਾਰ ਕਰਨ ਦਾ ਇੰਤਜ਼ਾਮ ਕਰ ਸਕਦੇ ਹਨ। ਇਸ ਤੋਂ ਇਲਾਵਾ, ਔਗਜ਼ੀਲਰੀ ਪਾਇਨੀਅਰਾਂ ਦਾ ਹੌਸਲਾ ਕਿੰਨਾ ਵਧੇਗਾ ਜਦੋਂ ਉਹ ਰੈਗੂਲਰ ਅਤੇ ਸਪੈਸ਼ਲ ਪਾਇਨੀਅਰਾਂ ਨਾਲ ਮਿਲ ਕੇ ਮੀਟਿੰਗ ਵਿਚ ਹਾਜ਼ਰ ਹੋਣਗੇ!
3. ਮੈਮੋਰੀਅਲ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਕਿਉਂ ਸਭ ਤੋਂ ਵਧੀਆ ਮੌਕਾ ਹੈ?
3 ਮਾਰਚ ਅਤੇ ਅਪ੍ਰੈਲ ਦੌਰਾਨ ਪਾਇਨੀਅਰਿੰਗ: ਜਿਨ੍ਹਾਂ ਨੇ ਪਿਛਲੇ ਸਾਲ ਮੈਮੋਰੀਅਲ ਦੌਰਾਨ ਇਕ ਮਹੀਨੇ ਲਈ 30 ਘੰਟੇ ਪ੍ਰਚਾਰ ਕਰ ਕੇ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਸੀ, ਉਹ ਹੁਣ ਦੋ ਮਹੀਨਿਆਂ ਲਈ ਇਸ ਤਰ੍ਹਾਂ ਕਰ ਸਕਦੇ ਹਨ। ਇਸ ਤਰ੍ਹਾਂ ਕਰ ਕੇ ਉਹ ਆਪਣਾ “ਉਸਤਤ ਦਾ ਬਲੀਦਾਨ” ਦੁਗਣਾ ਕਰ ਸਕਦੇ ਹਨ! (ਇਬ. 13:15) ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਵਾਸਤੇ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਮਾਰਚ ਅਤੇ ਅਪ੍ਰੈਲ ਮਹੀਨੇ ਬਹੁਤ ਵਧੀਆ ਹਨ। ਹਰ ਸਾਲ ਇਨ੍ਹਾਂ ਮਹੀਨਿਆਂ ਦੌਰਾਨ ਅਸੀਂ ਲੋਕਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੰਦੇ ਹਾਂ। ਨਾਲੇ ਇਨ੍ਹਾਂ ਮਹੀਨਿਆਂ ਦੌਰਾਨ ਬਹੁਤ ਸਾਰੇ ਭੈਣ-ਭਰਾ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਂਦੇ ਹਨ, ਜਿਸ ਕਰਕੇ ਅਸੀਂ ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਕੰਮ ਕਰ ਸਕਦੇ ਹਾਂ। ਮੈਮੋਰੀਅਲ ਤੋਂ ਬਾਅਦ ਅਸੀਂ ਉਨ੍ਹਾਂ ਲੋਕਾਂ ਨੂੰ ਜਾ ਕੇ ਮਿਲਦੇ ਹਾਂ ਜਿਹੜੇ ਮੈਮੋਰੀਅਲ ʼਤੇ ਆਏ ਸਨ ਅਤੇ ਉਨ੍ਹਾਂ ਨੂੰ ਖ਼ਾਸ ਭਾਸ਼ਣ ʼਤੇ ਆਉਣ ਦਾ ਸੱਦਾ ਦਿੰਦੇ ਹਾਂ। ਕੀ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਇਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾਓਗੇ?—ਲੂਕਾ 6:45.