ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਜੂਨ ਸਫ਼ਾ 7
  • ਸਮਝਦਾਰੀ ਨਾਲ ਆਪਣੇ ਮਨੋਰੰਜਨ ਦੀ ਚੋਣ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮਝਦਾਰੀ ਨਾਲ ਆਪਣੇ ਮਨੋਰੰਜਨ ਦੀ ਚੋਣ ਕਰੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਅਜਿਹਾ ਮਨੋਰੰਜਨ ਕਰੋ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰੀਏ?
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਮਨੋਰੰਜਨ ਦੀ ਚੋਣ ਕਰਨ ਵਿਚ ਸਾਵਧਾਨੀ ਵਰਤੋ
    ਜਾਗਰੂਕ ਬਣੋ!—1998
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਜੂਨ ਸਫ਼ਾ 7

ਸਾਡੀ ਮਸੀਹੀ ਜ਼ਿੰਦਗੀ

ਸਮਝਦਾਰੀ ਨਾਲ ਆਪਣੇ ਮਨੋਰੰਜਨ ਦੀ ਚੋਣ ਕਰੋ

ਸਾਨੂੰ ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਜਦੋਂ ਅਸੀਂ ਚੋਣ ਕਰਦੇ ਹਾਂ ਕਿ ਅਸੀਂ ਕਿਹੜੀ ਫ਼ਿਲਮ ਦੇਖਣੀ ਹੈ, ਕਿਹੜਾ ਗਾਣਾ ਸੁਣਨਾ ਹੈ, ਕਿਹੜੀ ਵੈੱਬਸਾਈਟ ਦੇਖਣੀ ਹੈ, ਕਿਹੜੀ ਕਿਤਾਬ ਪੜ੍ਹਨੀ ਹੈ ਜਾਂ ਕਿਹੜੀ ਵੀਡੀਓ ਗੇਮ ਖੇਡਣੀ ਹੈ, ਤਾਂ ਅਸੀਂ ਇਹ ਚੋਣ ਕਰ ਰਹੇ ਹੁੰਦੇ ਹਾਂ ਕਿ ਅਸੀਂ ਆਪਣੇ ਦਿਲ-ਦਿਮਾਗ਼ ਨੂੰ ਕਿਹੜੀਆਂ ਚੀਜ਼ਾਂ ਨਾਲ ਭਰਾਂਗੇ। ਸਾਡੀ ਚੋਣ ਦਾ ਸਾਡੇ ਰਵੱਈਏ ʼਤੇ ਅਸਰ ਪੈਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਮਨੋਰੰਜਨ ਵਿਚ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਯਹੋਵਾਹ ਪਸੰਦ ਨਹੀਂ ਕਰਦਾ। (ਜ਼ਬੂ 11:5; ਗਲਾ 5:19-21) ਇਸ ਕਰਕੇ ਬਾਈਬਲ ਸਲਾਹ ਦਿੰਦੀ ਹੈ ਕਿ ਸਾਨੂੰ ਉਨ੍ਹਾਂ ਚੀਜ਼ਾਂ ʼਤੇ ਸੋਚ-ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨਾਲ ਯਹੋਵਾਹ ਦਾ ਆਦਰ ਹੁੰਦਾ ਹੈ।​—ਫ਼ਿਲਿ 4:8.

ਮੈਨੂੰ ਕਿਹੋ ਜਿਹਾ ਮਨੋਰੰਜਨ ਚੁਣਨਾ ਚਾਹੀਦਾ ਹੈ? ਨਾਂ ਦੀ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਰੋਮ ਵਿਚ ਹੁੰਦਾ ਤਲਵਾਰਬਾਜ਼ੀ ਦਾ ਮੁਕਾਬਲਾ

    ਰੋਮ ਵਿਚ ਹੁੰਦੇ ਤਲਵਾਰਬਾਜ਼ੀ ਦੇ ਮੁਕਾਬਲੇ ਅੱਜ ਦੇ ਮਨੋਰੰਜਨ ਨਾਲ ਕਿਵੇਂ ਮੇਲ ਖਾਂਦੇ ਹਨ?

  • ਇਕ ਪਾਇਨੀਅਰ ਭਰਾ ਮੰਡਲੀ ਦੇ ਇਕ ਨੌਜਵਾਨ ਨਾਲ ਪ੍ਰਚਾਰ ਕਰਦਾ ਹੋਇਆ

    ਮੰਡਲੀ ਦੇ ਭੈਣ-ਭਰਾ ਨੌਜਵਾਨਾਂ ਦੀ ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?

  • ਇਕ ਫ਼ੌਜੀ

    ਮਨੋਰੰਜਨ ਦੀ ਚੋਣ ਕਰਦਿਆਂ ਸਾਨੂੰ ਰੋਮੀਆਂ 12:9 ਕਿਵੇਂ ਲਾਗੂ ਕਰਨਾ ਚਾਹੀਦਾ ਹੈ?

  • ਨੌਜਵਾਨ ਗਵਾਹ ਫੁਟਬਾਲ ਖੇਡਦੇ ਹੋਏ

    ਤੁਹਾਡੇ ਇਲਾਕੇ ਵਿਚ ਕਿਹੜੇ ਕੁਝ ਵਧੀਆ ਮਨੋਰੰਜਨ ਹਨ?

ਖ਼ੁਦ ਹਿੱਸਾ ਲੈਣਾ ਜਾਂ ਸਿਰਫ਼ ਪੜ੍ਹਨਾ ਜਾਂ ਦੇਖਣਾ?

ਅੱਜ ਜ਼ਿਆਦਾਤਰ ਮਨੋਰੰਜਨ ਦੇਖ ਕੇ ਜਾਂ ਪੜ੍ਹ ਕੇ ਕੀਤਾ ਜਾਂਦਾ ਹੈ। ਫ਼ਿਲਮਾਂ, ਕਿਤਾਬਾਂ ਅਤੇ ਟੀ. ਵੀ. ਪ੍ਰੋਗ੍ਰਾਮਾਂ ਵਿਚ ਦੂਜਿਆਂ ਦੇ ਵਿਚਾਰ ਦਿਖਾਏ ਜਾਂਦੇ ਹਨ। ਚਾਹੇ ਅਸੀਂ ਪੜ੍ਹ ਕੇ ਜਾਂ ਦੇਖ ਕੇ ਮਨੋਰੰਜਨ ਕਰ ਸਕਦੇ ਹਾਂ, ਪਰ ਬਹੁਤ ਜਣਿਆਂ ਨੂੰ ਖ਼ੁਦ ਕੁਝ ਕਰ ਕੇ ਮਨੋਰੰਜਨ ਕਰਨਾ ਵਧੀਆ ਲੱਗਦਾ ਹੈ। ਮਿਸਾਲ ਲਈ, ਕੁਝ ਜਣਿਆਂ ਨੂੰ ਕੋਈ ਸਾਜ਼ ਵਜਾ ਕੇ ਜਾਂ ਕੋਈ ਤਸਵੀਰ ਬਣਾ ਕੇ ਖ਼ੁਸ਼ੀ ਮਿਲਦੀ ਹੈ। ਕੁਝ ਜਣਿਆਂ ਨੂੰ ਬਾਹਰ ਜਾ ਕੇ ਕੁਝ ਕਰਨ ਨਾਲ ਮਜ਼ਾ ਆਉਂਦਾ ਹੈ, ਜਿਵੇਂ ਖੇਡਾਂ, ਪਹਾੜਾਂ ਤੇ ਚੜ੍ਹਨਾ ਜਾਂ ਕੈਂਪਿਗ ਕਰਨੀ। ਚਾਹੇ ਅਸੀਂ ਕੋਈ ਵੀ ਮਨੋਰੰਜਨ ਕਰੀਏ, ਪਰ ਆਓ ਆਪਾਂ ‘ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੀਏ।’​—1 ਕੁਰਿੰ 10:31.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ