ਮਨੋਰੰਜਨ ਦੀ ਚੋਣ ਕਰਨ ਵਿਚ ਸਾਵਧਾਨੀ ਵਰਤੋ
ਮਨੋਰੰਜਨ ਬੱਚਿਆਂ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ? ਐਲਵਨ ਪੂਸਾਂ, ਇਕ ਸਿੱਖਿਅਕ ਅਤੇ ਡਾਕਟਰ ਜਿਸ ਨੇ ਬੱਚਿਆਂ ਦੇ ਸੰਬੰਧ ਵਿਚ ਕੁਝ 30 ਸਾਲਾਂ ਤੋਂ ਕੰਮ ਕੀਤਾ ਹੈ, ਕਾਇਲ ਹੈ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣੀਆਂ ਜਿਨ੍ਹਾਂ ਵਿਚ ਸੈਕਸ ਅਤੇ ਹਿੰਸਾ ਹੈ, ਨੌਜਵਾਨਾਂ ਨੂੰ ਸਿਖਾਉਂਦਾ ਹੈ ਕਿ ਅਜਿਹਾ ਵਤੀਰਾ ਗ਼ਲਤ ਨਹੀਂ ਹੈ। ਉਹ ਇਕ ਹੋਰ ਖ਼ਤਰੇ ਬਾਰੇ ਵੀ ਦੱਸਦਾ ਹੈ: “ਮੈਂ ਦੇਖਿਆ ਹੈ ਕਿ ਜਦੋਂ ਬੱਚੇ ਅਜਿਹੀਆਂ ਫਿਲਮਾਂ ਦੇਖਣ ਤੋਂ ਬਾਅਦ ਘਰ ਵਾਪਸ ਆਉਂਦੇ ਹਨ ਉਹ ਹਮੇਸ਼ਾ ਡਰੇ-ਡਰੇ ਰਹਿੰਦੇ ਹਨ—ਜਾਂ ਬਹੁਤ ਹੀ ਲੜਾਕੇ ਬਣ ਜਾਂਦੇ ਹਨ। ਦੂਜਿਆਂ ਨੂੰ ਮੈਂ ਫਿਰ ਤੋਂ ਬੱਚਿਆਂ ਵਾਂਗ ਆਪਣੇ ਮਾਪਿਆਂ ਦੇ ਨਾਲ ਚਿੰਬੜਦੇ ਜਾਂ ਅੰਗੂਠਾ ਚੁੰਘਦੇ ਜਾਂ ਬਿਸਤਰਾ ਭਿਆਉਂਦੇ ਦੇਖਿਆ ਹੈ।” ਇਸ ਡਾਕਟਰ ਦੇ ਅਨੁਸਾਰ, ਮਾਹਰਾਂ ਨੇ ਦੂਜੀਆਂ ਘਟਨਾਵਾਂ ਬਾਰੇ ਲਿਖਿਆ ਹੈ ਜੋ ਅਜਿਹੇ ਵਤੀਰੇ ਦਾ ਕਾਰਨ ਹੋ ਸਕਦੀਆਂ ਹਨ, ਜਿਨ੍ਹਾਂ ਵਿਚ ਕੁਝ ਹੀ ਗੱਲਾਂ ਹਨ: ਮਾਰ-ਕੁਟਾਈ ਜਾਂ ਲਿੰਗੀ ਦੁਰਵਿਹਾਰ ਜਾਂ ਲੜਾਈ ਦੇ ਇਲਾਕੇ ਵਿਚ ਰਹਿਣਾ। “ਸਾਡੇ ਵਿੱਚੋਂ ਕੋਈ ਵੀ ਰਜ਼ਾਮੰਦੀ ਨਾਲ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੀਆਂ ਹਾਲਤਾਂ ਵਿਚ ਨਹੀਂ ਪਾਵੇਗਾ,” ਉਹ ਦੱਸਦਾ ਹੈ, “ਜੇਕਰ ਉਨ੍ਹਾਂ ਨੇ ਅਜਿਹੀਆਂ ਚੀਜ਼ਾਂ ਅਸਲੀਅਤ ਵਿਚ ਦੇਖੀਆਂ ਹੁੰਦੀਆਂ ਤਾਂ ਅਸੀਂ ਹੈਰਾਨ ਹੁੰਦੇ, ਫਿਰ ਵੀ ਅਸੀਂ ਉਨ੍ਹਾਂ ਨੂੰ ਉਹ ਫ਼ਿਲਮਾਂ ਦੇਖਣ ਤੋਂ ਰੋਕਦੇ ਨਹੀਂ ਜਿਨ੍ਹਾਂ ਵਿਚ ਇਹ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ।”
ਮਸੀਹੀਆਂ ਕੋਲ ਸਾਵਧਾਨੀ ਵਰਤਣ ਲਈ ਅਤੇ ਇਹ ਨਿਸ਼ਚਿਤ ਕਰਨ ਲਈ ਚੰਗਾ ਕਾਰਨ ਹੈ ਕਿ ਜਿਹੜਾ ਮਨੋਰੰਜਨ ਉਹ ਚੁਣਦੇ ਹਨ ਉਹ ਬਾਈਬਲ ਸਿਧਾਂਤਾਂ ਦੇ ਖ਼ਿਲਾਫ ਨਹੀਂ ਹੈ। ਉਦਾਹਰਣ ਲਈ, ਜ਼ਬੂਰ 11:5 ਬਿਆਨ ਕਰਦਾ ਹੈ: “ਯਹੋਵਾਹ ਧਰਮੀ ਨੂੰ ਜਾਚਦਾ ਹੈ, ਪਰ ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ।” ਅਤੇ ਮਸੀਹੀ ਪੌਲੁਸ ਰਸੂਲ ਨੇ ਲਿਖਿਆ: “ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ . . . ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।”—ਕੁਲੁੱਸੀਆਂ 3:5, 8.
ਇਸ ਲਈ ਮਾਪਿਆਂ ਨੂੰ ਖ਼ਬਰਦਾਰ ਹੋਣਾ ਚਾਹੀਦਾ ਹੈ ਕਿ ਜਿਹੜਾ ਮਨੋਰੰਜਨ ਉਹ ਆਪਣੇ ਬੱਚਿਆਂ ਲਈ—ਅਤੇ ਆਪਣੇ ਲਈ—ਚੁਣਦੇ ਹਨ ਉਹ ‘ਸਰੀਰ ਦੇ ਕੰਮਾਂ’ ਨੂੰ ਅੱਗੇ ਨਾ ਵਧਾਏ। (ਗਲਾਤੀਆਂ 5:19-21) ਉਨ੍ਹਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਮਨੋਰੰਜਨ ਚੰਗੇ ਕਿਸਮ ਦਾ ਹੋਵੇ ਅਤੇ ਉਸ ਵਿਚ ਉਹ ਬਹੁਤ ਸਮਾਂ ਨਾ ਲਗਾਉਣ।—ਅਫ਼ਸੀਆਂ 5:15-17.