ਰੱਬ ਦਾ ਬਚਨ ਖ਼ਜ਼ਾਨਾ ਹੈ | ਕੁਲੁੱਸੀਆਂ 1-4
ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਪਹਿਨ ਲਓ
ਕੀ ਤੁਸੀਂ ਆਪਣੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਸਨ ਜਦੋਂ ਤੁਸੀਂ ਸੱਚਾਈ ਵਿਚ ਆਏ ਸੀ? ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਜਤਨਾਂ ਤੋਂ ਖ਼ੁਸ਼ ਸੀ। (ਹਿਜ਼ 33:11) ਪਰ ਪੁਰਾਣੇ ਸੁਭਾਅ ਦੇ ਔਗੁਣਾਂ ਨੂੰ ਛੱਡਣ ਅਤੇ ਨਵੇਂ ਸੁਭਾਅ ਮੁਤਾਬਕ ਕੰਮ ਕਰਦੇ ਰਹਿਣ ਲਈ ਲਗਾਤਾਰ ਜਤਨ ਕਰਨ ਦੀ ਲੋੜ ਹੈ। ਹੇਠ ਦਿੱਤੇ ਸਵਾਲਾਂ ਦੇ ਜਵਾਬ ਦੇ ਕੇ ਜਾਣੋ ਕਿ ਤੁਹਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ:
ਕੀ ਮੈਂ ਉਸ ਇਨਸਾਨ ਨਾਲ ਗੁੱਸੇ ਰਹਿੰਦਾ ਹਾਂ ਜਿਸ ਨੇ ਮੇਰੇ ਨਾਲ ਕੁਝ ਗ਼ਲਤ ਕੀਤਾ ਸੀ?
ਕੀ ਮੈਂ ਉਦੋਂ ਵੀ ਧੀਰਜ ਦਿਖਾਉਂਦਾ ਹਾਂ ਜਦੋਂ ਮੈਂ ਜਲਦੀ ਵਿਚ ਹੁੰਦਾ ਹਾਂ ਜਾਂ ਥੱਕਿਆ ਹੁੰਦਾ ਹਾਂ?
ਕੀ ਗੰਦੇ ਖ਼ਿਆਲ ਆਉਣ ʼਤੇ ਮੈਂ ਝੱਟ ਉਨ੍ਹਾਂ ਨੂੰ ਮਨ ਵਿੱਚੋਂ ਕੱਢ ਦਿੰਦਾ ਹਾਂ?
ਕੀ ਮੈਂ ਹੋਰ ਕੌਮ ਜਾਂ ਦੇਸ਼ ਦੇ ਲੋਕਾਂ ਨੂੰ ਘਟੀਆ ਸਮਝਦਾ ਹਾਂ?
ਕੀ ਮੈਂ ਹਾਲ ਹੀ ਵਿਚ ਕਿਸੇ ਨਾਲ ਰੁੱਖੇ ਤਰੀਕੇ ਨਾਲ ਜਾਂ ਗੁੱਸੇ ਵਿਚ ਗੱਲ ਕੀਤੀ ਹੈ?