ਰੱਬ ਦਾ ਬਚਨ ਖ਼ਜ਼ਾਨਾ ਹੈ | 1 ਥੱਸਲੁਨੀਕੀਆਂ 1-5
“ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ”
ਹਰ ਮਸੀਹੀ ਦੂਜਿਆਂ ਨੂੰ ਦਿਲਾਸਾ ਦੇ ਸਕਦਾ ਹੈ। ਮਿਸਾਲ ਲਈ, “ਸਖ਼ਤ ਵਿਰੋਧ,” ਖ਼ਰਾਬ ਸਿਹਤ ਜਾਂ ਹੋਰ ਮੁਸ਼ਕਲਾਂ ਦੇ ਬਾਵਜੂਦ ਵੀ ਵਫ਼ਾਦਾਰੀ ਨਾਲ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋ ਕੇ ਅਤੇ ਪ੍ਰਚਾਰ ਕਰ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿੰਦੇ ਹਾਂ। (1 ਥੱਸ 2:2) ਨਾਲੇ ਜੇ ਅਸੀਂ ਪਹਿਲਾਂ ਤੋਂ ਹੀ ਸੋਚਦੇ ਹਾਂ ਕਿ ਅਸੀਂ ਕੀ ਕਹਿਣਾ ਹੈ ਅਤੇ ਖੋਜਬੀਨ ਕਰਦੇ ਹਾਂ, ਤਾਂ ਅਸੀਂ ਦਿਲਾਸਾ ਦੇ ਸਕਦੇ ਹਾਂ।
ਕਿਸੇ ਖ਼ਾਸ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਮਸੀਹੀ ਨੂੰ ਦਿਲਾਸਾ ਦੇਣ ਲਈ ਤੁਸੀਂ ਜਾਣਕਾਰੀ ਕਿੱਥੋਂ ਹਾਸਲ ਕਰ ਸਕਦੇ ਹੋ?
ਤੁਸੀਂ ਆਪਣੀ ਮੰਡਲੀ ਵਿਚ ਕਿਸ ਨੂੰ ਦਿਲਾਸਾ ਦੇਣਾ ਚਾਹੁੰਦੇ ਹੋ?