ਗੀਤ 90
ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ
1. ਆਓ ਹਿੰਮਤ ਸਭ ਦੀ ਵਧਾਓ
ਸੇਵਾ ਵਫ਼ਾ ਨਾਲ ਕਰੀਏ
ਰੰਗ ਮੋਹ ਦਾ ਫਿਰ ਹੋਵੇਗਾ ਗੂੜ੍ਹਾ
ਸ਼ਾਂਤੀ, ਏਕਤਾ ਵਧਾਈਏ
ਨ੍ਹੇਰੀ-ਤੂਫ਼ਾਨ ਦਾ ਡਰ ਜਦ ਛਾਵੇ
ਬਣ ਕੇ ਦਲੇਰ ਸਭ ਸਹਾਂਗੇ
ਪਨਾਹ ਬਣ ਜਾਂਦੇ ਸੇਵਕ ਯਾਹ ਦੇ
ਰਹਿਣਾ ਦਿਲ ਇੱਥੇ ਹੀ ਚਾਵੇ
2. ਔਖੇ ਪਲ ਦੁੱਖਾਂ ਦੇ ਜਦ ਆਵਣ
ਹਮਰਾਹੀ ਸਾਥ ਆ ਕੇ ਖੜ੍ਹਦੇ
ਸੋਹਣੇ ਲਫ਼ਜ਼ਾਂ ਦਾ ਮਰਹਮ ਲਾ ਕੇ
ਧਰਵਾਸ ਦਿਲਾਂ ਨੂੰ ਉਹ ਦਿੰਦੇ
ਰਲ਼-ਮਿਲ ਖ਼ੁਸ਼ੀ ਨਾਲ ਕਰਦੇ ਸੇਵਾ
ਸਾਡਾ ਸੋਹਣਾ ਹੈ ਘਰਾਣਾ
ਮਜ਼ਬੂਤ ਕਰੋ ਢਿੱਲੇ ਹੱਥਾਂ ਨੂੰ
ਹੋਵੇ ਦਿਲਾਂ ਦਾ ਬੋਝ ਹਲਕਾ
3. ਵਿਸ਼ਵਾਸ ਦੀਆਂ ਅੱਖਾਂ ਨਾਲ ਦੇਖੋ
ਮੰਜ਼ਲ ਨਜ਼ਦੀਕ ਹੈ ਆ ਖੜ੍ਹੀ
ਮਿਲਣਾ ਕਦੇ ਵੀ ਨਾ ਛੱਡਾਂਗੇ
ਏਕੇ ਦੀ ਡੋਰ ਸਾਡੀ ਪੱਕੀ
ਯਹੋਵਾਹ ਦੇ ਲੋਕਾਂ ਨਾਲ ਸੇਵਾ
ਕਰਾਂਗੇ ਯੁਗਾਂ-ਯੁਗਾਂ ਤੀਕ
ਹੌਸਲਾ ਵਧਾਓ ਇਕ-ਦੂਜੇ ਦਾ
ਇਹੀ ਰਿਸ਼ਤੇ ਦਿਲ ਦੇ ਕਰੀਬ
(ਲੂਕਾ 22:32; ਰਸੂ. 14:21, 22; ਗਲਾ. 6:2; 1 ਥੱਸ. 5:14 ਵੀ ਦੇਖੋ।)