ਰੱਬ ਦਾ ਬਚਨ ਖ਼ਜ਼ਾਨਾ ਹੈ | ਤੀਤੁਸ 1—ਫਿਲੇਮੋਨ
“ਬਜ਼ੁਰਗ ਨਿਯੁਕਤ” ਕਰੋ
ਪੌਲੁਸ ਨੇ ਤੀਤੁਸ ਨੂੰ “ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ” ਕਰਨ ਲਈ ਕਿਹਾ ਸੀ। ਬਾਈਬਲ ਵਿਚ ਦਿੱਤੇ ਇਸ ਨਮੂਨੇ ʼਤੇ ਚੱਲਦਿਆਂ ਸਰਕਟ ਓਵਰਸੀਅਰ ਮੰਡਲੀ ਵਿਚ ਨਿਯੁਕਤੀਆਂ ਕਰਦੇ ਹਨ।
ਪ੍ਰਬੰਧਕ ਸਭਾ
ਪਹਿਲੀ ਸਦੀ ਦੇ ਨਮੂਨੇ ʼਤੇ ਚੱਲਦਿਆਂ ਪ੍ਰਬੰਧਕ ਸਭਾ ਨੇ ਸਰਕਟ ਓਵਰਸੀਅਰਾਂ ਨੂੰ ਬਜ਼ੁਰਗ ਅਤੇ ਸਹਾਇਕ ਸੇਵਕ ਨਿਯੁਕਤ ਕਰਨ ਦੀ ਭਾਰੀ ਜ਼ਿੰਮੇਵਾਰੀ ਸੌਂਪੀ ਹੈ।
ਸਰਕਟ ਓਵਰਸੀਅਰ
ਬਜ਼ੁਰਗਾਂ ਦੁਆਰਾ ਜਿਨ੍ਹਾਂ ਭਰਾਵਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਉਨ੍ਹਾਂ ਬਾਰੇ ਸਰਕਟ ਓਵਰਸੀਅਰ ਨੂੰ ਪ੍ਰਾਰਥਨਾ ਕਰ ਕੇ ਧਿਆਨ ਨਾਲ ਸੋਚ-ਵਿਚਾਰ ਕਰਨਾ ਅਤੇ ਕਾਬਲ ਭਰਾਵਾਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ।
ਨਿਯੁਕਤ ਬਜ਼ੁਰਗ
ਨਿਯੁਕਤ ਕੀਤੇ ਜਾਣ ਤੋਂ ਬਾਅਦ ਵੀ ਬਜ਼ੁਰਗਾਂ ਨੂੰ ਬਾਈਬਲ ਵਿਚ ਦਿੱਤੀਆਂ ਮੰਗਾਂ ਪੂਰੀਆਂ ਕਰਦੇ ਰਹਿਣਾ ਚਾਹੀਦਾ ਹੈ।