ਸਾਡੀ ਮਸੀਹੀ ਜ਼ਿੰਦਗੀ
ਚੰਗੇ ਕੰਮ ਜੋ ਭੁਲਾਏ ਨਹੀਂ ਜਾ ਸਕਦੇ
ਯਹੋਵਾਹ ਦੇ ਸਾਰੇ ਸੇਵਕ ਯਹੋਵਾਹ ਲਈ ਉਹ ਕੰਮ ਕਰ ਸਕਦੇ ਹਨ ਜੋ ਹਮੇਸ਼ਾ ਲਈ ਯਾਦ ਰੱਖੇ ਜਾਣਗੇ। ਜਿਸ ਤਰ੍ਹਾਂ ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਕੰਮ ਨਹੀਂ ਭੁੱਲਦੇ, ਉਸੇ ਤਰ੍ਹਾਂ ਯਹੋਵਾਹ ਵੀ ਸਾਡੇ ਕੰਮ ਅਤੇ ਪਿਆਰ ਨੂੰ ਕਦੇ ਨਹੀਂ ਭੁੱਲਦਾ ਜੋ ਅਸੀਂ ਉਸ ਦੇ ਨਾਂ ਨਾਲ ਕਰਦੇ ਹਾਂ। (ਮੱਤੀ 6:20; ਇਬ 6:10) ਬਿਨਾਂ ਸ਼ੱਕ, ਸਾਡੀਆਂ ਕਾਬਲੀਅਤਾਂ ਅਤੇ ਹਾਲਾਤ ਵੱਖੋ-ਵੱਖਰੇ ਹਨ। ਪਰ ਯਹੋਵਾਹ ਦੀ ਸੇਵਾ ਵਿਚ ਪੂਰੀ ਵਾਹ ਲਾ ਕੇ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। (ਗਲਾ 6:4; ਕੁਲੁ 3:23) ਕਈ ਸਾਲਾਂ ਤਕ ਹਜ਼ਾਰਾਂ ਭੈਣਾਂ-ਭਰਾਵਾਂ ਨੇ ਬੈਥਲ ਵਿਚ ਸੇਵਾ ਕੀਤੀ ਹੈ। ਕੀ ਤੁਸੀਂ ਬੈਥਲ ਵਿਚ ਸੇਵਾ ਕਰ ਸਕਦੇ ਹੋ? ਜੇ ਨਹੀਂ, ਤਾਂ ਕੀ ਤੁਸੀਂ ਕਿਸੇ ਹੋਰ ਦੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੇ ਹੋ ਜਾਂ ਕਿਸੇ ਬੈਥਲ ਦੇ ਮੈਂਬਰ ਦੀ ਤਾਂਕਿ ਉਹ ਆਪਣੀ ਖ਼ਾਸ ਪੂਰੇ ਸਮੇਂ ਦੀ ਸੇਵਾ ਜਾਰੀ ਰੱਖ ਸਕੇ?
ਕੀ ਤੁਸੀਂ ਬੈਥਲ ਵਿਚ ਸੇਵਾ ਕਰ ਸਕਦੇ ਹੋ? ਨਾਂ ਦੀ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਭੈਣ-ਭਰਾ ਬੈਥਲ ਕਿਉਂ ਜਾਂਦੇ ਹਨ?
ਬੈਥਲ ਵਿਚ ਸੇਵਾ ਕਰਨ ਵਾਲੇ ਕੁਝ ਭੈਣਾਂ-ਭਰਾਵਾਂ ਨੇ ਕਿਹੜੀਆਂ ਬਰਕਤਾਂ ਬਾਰੇ ਦੱਸਿਆ?
ਬੈਥਲ ਵਿਚ ਸੇਵਾ ਕਰਨ ਵਾਸਤੇ ਕਿਹੜੀਆਂ ਮੰਗਾਂ ਹਨ?
ਤੁਸੀਂ ਬੈਥਲ ਵਿਚ ਸੇਵਾ ਕਰਨ ਲਈ ਕਿਵੇਂ ਅਪਲਾਈ ਕਰ ਸਕਦੇ ਹੋ?