ਸਾਡੀ ਮਸੀਹੀ ਜ਼ਿੰਦਗੀ
ਸੋਕੇ ਦੇ ਸਾਲ ਵਿਚ ਤੁਸੀਂ ਕੀ ਕਰੋਗੇ?
ਨਿਹਚਾ ਅਤੇ ਭਰੋਸੇ ਵਿਚ ਗੂੜ੍ਹਾ ਸੰਬੰਧ ਹੈ। ਮਿਸਾਲ ਲਈ, ਯਹੋਵਾਹ ʼਤੇ ਮਜ਼ਬੂਤ ਨਿਹਚਾ ਸਾਡੀ ਇਹ ਭਰੋਸਾ ਕਰਨ ਵਿਚ ਮਦਦ ਕਰਦੀ ਹੈ ਕਿ ਉਹ ਸਾਡੀ ਰਾਖੀ ਤੇ ਦੇਖ-ਭਾਲ ਕਰੇਗਾ। (ਜ਼ਬੂ 23:1, 4; 78:22) ਜਿੱਦਾਂ-ਜਿੱਦਾਂ ਅਸੀਂ ਇਸ ਦੁਨੀਆਂ ਦੇ ਅੰਤ ਦੇ ਨੇੜੇ ਪਹੁੰਚ ਰਹੇ ਹਾਂ, ਸਾਨੂੰ ਪਤਾ ਹੈ ਕਿ ਉੱਦਾਂ-ਉੱਦਾਂ ਸ਼ੈਤਾਨ ਦੇ ਹਮਲੇ ਹੋਰ ਵਧਣਗੇ। (ਪ੍ਰਕਾ 12:12) ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?
ਸੋਕੇ ਦੇ ਸਾਲ ਵਿਚ ਤੁਸੀਂ ਕੀ ਕਰੋਗੇ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਅਸੀਂ ਯਿਰਮਿਯਾਹ 17:8 ਵਿਚ ਦੱਸੇ “ਬਿਰਛ” ਵਾਂਗ ਕਿਵੇਂ ਹਾਂ?
ਇਕ ਤਰ੍ਹਾਂ ਦੀ “ਗਰਮੀ” ਯਾਨੀ ਤਪਸ਼ ਕਿਹੜੀ ਹੈ?
“ਬਿਰਛ” ਉੱਤੇ ਕਿਵੇਂ ਅਸਰ ਪਿਆ ਅਤੇ ਕਿਉਂ?
ਸ਼ੈਤਾਨ ਕੀ ਨਾਸ਼ ਕਰਨਾ ਚਾਹੁੰਦਾ ਹੈ?
ਅਸੀਂ ਉਨ੍ਹਾਂ ਲੋਕਾਂ ਵਾਂਗ ਕਿਵੇਂ ਹਾਂ ਜੋ ਬਹੁਤ ਵਾਰ ਜਹਾਜ਼ ਵਿਚ ਬੈਠ ਚੁੱਕੇ ਹਨ?
ਸਾਨੂੰ ਹਮੇਸ਼ਾ ਵਫ਼ਾਦਾਰ ਅਤੇ ਸਮਝਦਾਰ ਨੌਕਰ ʼਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ ਅਤੇ ਸਾਡੇ ਭਰੋਸੇ ਦੀ ਪਰਖ ਕਿਵੇਂ ਹੋਵੇਗੀ?
ਲੋਕਾਂ ਵੱਲੋਂ ਮਜ਼ਾਕ ਉਡਾਏ ਜਾਣ ਦੇ ਬਾਵਜੂਦ ਸਾਨੂੰ ਹਮੇਸ਼ਾ ਬਾਈਬਲ ਦੇ ਅਸੂਲਾਂ ʼਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?