ਪਰਮੇਸ਼ੁਰ ਦਾ ਬਚਨ ਖ਼ਜ਼ਾਨਾ ਹੈ | ਯਾਕੂਬ 3-5
ਪਰਮੇਸ਼ੁਰੀ ਬੁੱਧ ਦਿਖਾਓ
ਯਹੋਵਾਹ ਵੱਲੋਂ ਮਿਲੀ ਬੁੱਧ ਫ਼ਾਇਦੇਮੰਦ ਹੈ। ਮਿਸਾਲ ਲਈ, ਇਹ ਭੈਣਾਂ-ਭਰਾਵਾਂ ਨਾਲ ਸ਼ਾਂਤੀ ਕਾਇਮ ਕਰਨ ਵਿਚ ਮਦਦ ਕਰ ਸਕਦੀ ਹੈ। ਜੇ ਅਸੀਂ ਵਾਕਈ ਪਰਮੇਸ਼ੁਰੀ ਬੁੱਧ ਹਾਸਲ ਕੀਤੀ ਹੈ, ਤਾਂ ਇਸ ਦਾ ਸਬੂਤ ਸਾਡੇ ਚਾਲ-ਚਲਣ ਤੋਂ ਮਿਲੇਗਾ।
ਆਪਣੇ ਆਪ ਤੋਂ ਪੁੱਛੋ: ‘ਪਰਮੇਸ਼ੁਰੀ ਬੁੱਧ ਦੇ ਇਨ੍ਹਾਂ ਪਹਿਲੂਆਂ ਵਿੱਚੋਂ ਕਿਹੜੇ ਪਹਿਲੂ ਮੈਂ ਹਾਲ ਹੀ ਵਿਚ ਦਿਖਾਏ ਹਨ? ਇਨ੍ਹਾਂ ਵਿੱਚੋਂ ਕੁਝ ਪਹਿਲੂ ਦਿਖਾਉਣ ਵਿਚ ਮੈਂ ਕਿਵੇਂ ਸੁਧਾਰ ਕਰ ਸਕਦਾ ਹਾਂ?’
ਸ਼ੁੱਧ
ਸ਼ਾਂਤੀ-ਪਸੰਦ
ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ
ਕਹਿਣਾ ਮੰਨਣ ਲਈ ਤਿਆਰ
ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ
ਪੱਖਪਾਤ ਨਹੀਂ ਕਰਦਾ
ਪਖੰਡ ਨਹੀਂ ਕਰਦਾ