ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 9-11
“ਸਾਰੀ ਧਰਤੀ ਉੱਤੇ ਇੱਕੋਈ ਬੋਲੀ” ਸੀ
ਬਾਬਲ ਸ਼ਹਿਰ ਵਿਚ ਯਹੋਵਾਹ ਨੇ ਅਣਆਗਿਆਕਾਰ ਇਨਸਾਨਾਂ ਦੀ ਭਾਸ਼ਾ ਬਦਲ ਕੇ ਉਨ੍ਹਾਂ ਨੂੰ ਖਿੰਡਾ ਦਿੱਤਾ। ਅੱਜ ਉਹ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਵਿੱਚੋਂ ਇਕ ਵੱਡੀ ਭੀੜ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ‘ਸਾਫ਼ ਬੁੱਲ੍ਹ’ ਯਾਨੀ ਸ਼ੁੱਧ ਭਾਸ਼ਾ ਦੇ ਰਿਹਾ ਹੈ “ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।” (ਸਫ਼ 3:9; ਪ੍ਰਕਾ 7:9) ਇਹ ਸ਼ੁੱਧ ਭਾਸ਼ਾ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਉਹ ਸੱਚਾਈ ਹੈ ਜੋ ਬਾਈਬਲ ਵਿਚ ਪਾਈ ਜਾਂਦੀ ਹੈ।
ਇਕ ਨਵੀਂ ਭਾਸ਼ਾ ਸਿੱਖਣ ਲਈ ਸਿਰਫ਼ ਨਵੇਂ ਸ਼ਬਦਾਂ ਦਾ ਰੱਟਾ ਲਾਉਣਾ ਹੀ ਕਾਫ਼ੀ ਨਹੀਂ ਹੈ। ਇਸ ਵਿਚ ਸੋਚਣ ਦਾ ਨਵਾਂ ਤਰੀਕਾ ਅਪਣਾਉਣਾ ਵੀ ਸ਼ਾਮਲ ਹੈ। ਇਸੇ ਤਰ੍ਹਾਂ, ਸੱਚਾਈ ਦੀ ਸ਼ੁੱਧ ਭਾਸ਼ਾ ਸਿੱਖਦੇ ਹੋਏ ਸਾਡੀ ਸੋਚ ਪੂਰੀ ਤਰ੍ਹਾਂ ਬਦਲਦੀ ਰਹਿੰਦੀ ਹੈ। (ਰੋਮੀ 12:2) ਇਹ ਬਦਲਾਅ ਲਗਾਤਾਰ ਜਾਰੀ ਰਹਿੰਦਾ ਹੈ ਜਿਸ ਕਰਕੇ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਰਹਿੰਦੀ ਹੈ।—1 ਕੁਰਿੰ 1:10.