ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਮਾਰਚ ਸਫ਼ਾ 7
  • ਹੋਰ ਵਧੀਆ ਪ੍ਰਚਾਰਕ ਬਣੋ—ਅੰਨ੍ਹੇ ਲੋਕਾਂ ਨੂੰ ਗਵਾਹੀ ਦਿਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹੋਰ ਵਧੀਆ ਪ੍ਰਚਾਰਕ ਬਣੋ—ਅੰਨ੍ਹੇ ਲੋਕਾਂ ਨੂੰ ਗਵਾਹੀ ਦਿਓ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਬਾਰੇ ਸਿੱਖਣ ਵਿਚ ਅੰਨ੍ਹੇ ਲੋਕਾਂ ਦੀ ਮਦਦ ਕਰੋ
    ਸਾਡੀ ਰਾਜ ਸੇਵਕਾਈ—2015
  • ਬਿਨਾਂ ਅੱਖਾਂ ਦੇ ਵੀ ਦੇਖਿਆ ਭੈਣਾਂ-ਭਰਾਵਾਂ ਦਾ ਪਿਆਰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਇਕ ਅੰਨ੍ਹੀ ਔਰਤ ਨੂੰ ਉਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲੇ
    ਯਹੋਵਾਹ ਦੇ ਗਵਾਹਾਂ ਦੇ ਤਜਰਬੇ
  • ਫ਼ਰੀਸੀਆਂ ਦਾ ਜ਼ਿੱਦੀ ਅਵਿਸ਼ਵਾਸ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਮਾਰਚ ਸਫ਼ਾ 7
ਇਕ ਭੈਣ ਆਪਣੇ ਹੱਥਾਂ ਨਾਲ ਬ੍ਰੇਲ ਲਿਪੀ ਵਿਚ ਪ੍ਰਕਾਸ਼ਨ ਪੜ੍ਹਦੀ ਹੋਈ।

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਅੰਨ੍ਹੇ ਲੋਕਾਂ ਨੂੰ ਗਵਾਹੀ ਦਿਓ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜ਼ਿਆਦਾਤਰ ਅੰਨ੍ਹੇ ਲੋਕ ਅਜਨਬੀਆਂ ਨਾਲ ਗੱਲ ਕਰਨ ਤੋਂ ਕਤਰਾਉਂਦੇ ਹਨ। ਇਸ ਲਈ ਸਾਨੂੰ ਸਮਝਦਾਰੀ ਨਾਲ ਇਨ੍ਹਾਂ ਨੂੰ ਗਵਾਹੀ ਦੇਣ ਦੀ ਲੋੜ ਹੈ। ਯਹੋਵਾਹ ਅੰਨ੍ਹੇ ਲੋਕਾਂ ਦੀ ਪਰਵਾਹ ਕਰਦਾ ਹੈ। (ਲੇਵੀ 19:14) ਅਸੀਂ ਅੰਨ੍ਹੇ ਲੋਕਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕਰ ਕੇ ਉਸ ਦੀ ਮਿਸਾਲ ʼਤੇ ਚੱਲ ਸਕਦੇ ਹਾਂ।

ਇਸ ਤਰ੍ਹਾਂ ਕਿਵੇਂ ਕਰੀਏ:

  • ਅੰਨ੍ਹੇ ਲੋਕਾਂ ਨੂੰ “ਲੱਭੋ।” (ਮੱਤੀ 10:11) ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਦੇ ਪਰਿਵਾਰ ਦਾ ਕੋਈ ਵਿਅਕਤੀ ਦੇਖ ਨਹੀਂ ਸਕਦਾ। ਕੀ ਤੁਹਾਡੇ ਇਲਾਕੇ ਵਿਚ ਅੰਨ੍ਹੇ ਲੋਕਾਂ ਲਈ ਕੋਈ ਸਕੂਲ, ਸੰਸਥਾ ਜਾਂ ਆਸ਼ਰਮ ਹੈ ਜੋ ਉਨ੍ਹਾਂ ਲਈ ਬਣੇ ਪ੍ਰਕਾਸ਼ਨ ਲੈਣੇ ਚਾਹੇ?

  • ਨਿੱਜੀ ਦਿਲਚਸਪੀ ਦਿਖਾਓ। ਦੋਸਤਾਨਾ ਤਰੀਕੇ ਨਾਲ ਪੇਸ਼ ਆ ਕੇ ਤੇ ਦਿਲੋਂ ਦਿਲਚਸਪੀ ਦਿਖਾ ਕੇ ਤੁਸੀਂ ਅੰਨ੍ਹੇ ਵਿਅਕਤੀ ਦੀ ਘਬਰਾਹਟ ਦੂਰ ਕਰ ਸਕਦੇ ਹੋ। ਉਨ੍ਹਾਂ ਵਿਸ਼ਿਆਂ ʼਤੇ ਗੱਲ ਕਰੋ ਜਿਨ੍ਹਾਂ ਵਿਚ ਲੋਕਾਂ ਨੂੰ ਦਿਲਚਸਪੀ ਹੈ

  • ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕਰੋ। ਜਿਹੜੇ ਚੰਗੀ ਤਰ੍ਹਾਂ ਦੇਖ ਨਹੀਂ ਸਕਦੇ ਜਾਂ ਬਿਲਕੁਲ ਨਹੀਂ ਦੇਖ ਸਕਦੇ, ਉਨ੍ਹਾਂ ਲਈ ਸਾਡੇ ਸੰਗਠਨ ਨੇ ਅਲੱਗ ਫਾਰਮੈਟ ਵਿਚ ਪ੍ਰਕਾਸ਼ਨ ਤਿਆਰ ਕੀਤੇ ਹਨ। ਵਿਅਕਤੀ ਨੂੰ ਪੁੱਛੋ ਕਿ ਉਸ ਨੂੰ ਕਿਸ ਫਾਰਮੈਟ ਵਿਚ ਪੜ੍ਹਨਾ ਪਸੰਦ ਹੈ। ਸਰਵਿਸ ਓਵਰਸੀਅਰ ਪ੍ਰਕਾਸ਼ਨ ਮੰਗਵਾਉਣ ਵਾਲੇ ਭਰਾ ਨੂੰ ਕਹਿ ਸਕਦਾ ਹੈ ਕਿ ਉਹ ਉਸ ਫਾਰਮੈਟ ਵਿਚ ਪ੍ਰਕਾਸ਼ਨ ਮੰਗਵਾਏ ਜਿਸ ਤਰ੍ਹਾਂ ਦੇ ਅੰਨ੍ਹੇ ਵਿਅਕਤੀ ਨੂੰ ਚਾਹੀਦੇ ਹਨ

ਚੰਗੀ ਤਰ੍ਹਾਂ ਨਾ ਦੇਖ ਸਕਣ ਵਾਲੇ ਲੋਕਾਂ ਲਈ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਹੇਠਾਂ ਦੱਸੇ ਫਾਰਮੈਟ ਵਿਚ ਪ੍ਰਕਾਸ਼ਨ ਉਪਲਬਧ ਹਨ:

  • ਸਾਡੀ ਐਪ ਅਤੇ ਵੈੱਬਸਾਈਟ ʼਤੇ ਪ੍ਰਕਾਸ਼ਨਾਂ ਦੀਆਂ ਆਡੀਓ ਫਾਈਲਾਂ

  • ਵੱਡੇ ਅੱਖਰਾਂ ਵਿਚ ਛਾਪੇ ਗਏ ਪ੍ਰਕਾਸ਼ਨ

  • ਬ੍ਰੇਲ ਲਿਪੀ ਵਿਚ ਛਪੇ ਪ੍ਰਕਾਸ਼ਨ

  • ਬ੍ਰੇਲ ਨੋਟ-ਟੇਕਰ ਲਈ ਇਲੈਕਟ੍ਰਾਨਿਕ ਫਾਈਲਾਂ (ਇਹ ਇਕ ਇਲੈਕਟ੍ਰਾਨਿਕ ਯੰਤਰ ਹੈ ਜਿਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਹ ਬੋਲ ਕੇ ਜਾਣਕਾਰੀ ਦਿੰਦਾ ਹੈ ਅਤੇ ਇਸ ʼਤੇ ਬ੍ਰੇਲ ਸਕ੍ਰੀਨ ਹੁੰਦੀ ਹੈ)

  • ਸਕ੍ਰੀਨ ਰੀਡਰਾਂ ਲਈ ਇਲੈਕਟ੍ਰਾਨਿਕ ਫਾਈਲਾਂ (ਕੰਪਿਊਟਰ ਪ੍ਰੋਗ੍ਰਾਮ ਜੋ ਸਕ੍ਰੀਨ ʼਤੇ ਲਿਖੀਆਂ ਗੱਲਾਂ ਨੂੰ ਬੋਲ ਕੇ ਦੱਸਦੇ ਹਨ)

ਤਸਵੀਰਾਂ: 1. ਇਕ ਭੈਣ ਬ੍ਰੇਲ ਲਿਪੀ ਵਿਚ ਪ੍ਰਕਾਸ਼ਨ ਪੜ੍ਹਦੀ ਹੋਈ। 2. ਇਕ ਭੈਣ ਬ੍ਰੇਲ ਨੋਟ-ਟੇਕਰ ਵਰਤਦੀ ਹੋਈ।

ਬ੍ਰੇਲ ਲਿਪੀ ਵਿਚ ਇਕ ਪ੍ਰਕਾਸ਼ਨ ਅਤੇ ਬ੍ਰੇਲ ਨੋਟ-ਟੇਕਰ ਵਰਤਦੇ ਹੋਏ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ