ਸਾਡੀ ਮਸੀਹੀ ਜ਼ਿੰਦਗੀ
ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋ
ਬਾਈਬਲ ਦੇ ਬਿਰਤਾਂਤ ਪੜ੍ਹਦਿਆਂ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋ। ਉਸ ਬਿਰਤਾਂਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ, ਉਸ ਵਿਚ ਸ਼ਾਮਲ ਹੋਏ ਲੋਕਾਂ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੇ ਕਾਰਨਾਂ ਨੂੰ ਜਾਣੋ। ਕਲਪਨਾ ਕਰਦਿਆਂ ਉਸ ਬਿਰਤਾਂਤ ਦੀ ਮਨ ਵਿਚ ਤਸਵੀਰ ਬਣਾਓ, ਆਵਾਜ਼ਾਂ ਸੁਣੋ, ਖ਼ੁਸ਼ਬੂਆਂ ਸੁੰਘੋ ਅਤੇ ਪਾਤਰਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰੋ।
ਹੋਰ ਡੂੰਘਾਈ ਨਾਲ ਬਾਈਬਲ ਪੜ੍ਹਾਈ ਕਰੋ—ਕੁਝ ਹਿੱਸਾ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸ਼ਾਇਦ ਕਿਹੜੇ ਕੁਝ ਕਾਰਨਾਂ ਕਰਕੇ ਯੂਸੁਫ਼ ਤੇ ਉਸ ਦੇ ਭਰਾਵਾਂ ਵਿਚ ਅਣਬਣ ਹੋਈ ਸੀ?
ਕਿਹੜੇ ਕੁਝ ਕਾਰਨਾਂ ਕਰਕੇ ਯੂਸੁਫ਼ ਦੇ ਭਰਾਵਾਂ ਨੇ ਕਦੇ-ਕਦੇ ਗੁੱਸੇ ਵਿਚ ਅਤੇ ਬਿਨਾਂ ਸੋਚੇ-ਸਮਝੇ ਕਦਮ ਚੁੱਕਿਆ?
ਅਸੀਂ ਬਾਈਬਲ ਤੋਂ ਯੂਸੁਫ਼ ਦੇ ਪਿਤਾ ਯਾਕੂਬ ਬਾਰੇ ਕੀ ਸਿੱਖਦੇ ਹਾਂ?
ਯਾਕੂਬ ਨੇ ਗਿਲੇ-ਸ਼ਿਕਵੇ ਮਿਟਾਉਣ ਸੰਬੰਧੀ ਆਪਣੇ ਮੁੰਡਿਆਂ ਨੂੰ ਕਿਹੜਾ ਵਧੀਆ ਸਬਕ ਸਿਖਾਇਆ?
ਇਸ ਵੀਡੀਓ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ?