ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 8-9
ਘਮੰਡੀ ਫ਼ਿਰਊਨ ਅਣਜਾਣੇ ਵਿਚ ਪਰਮੇਸ਼ੁਰ ਦਾ ਮਕਸਦ ਪੂਰਾ ਕਰਦਾ ਹੈ
ਮਿਸਰ ਦੇ ਫ਼ਿਰਊਨ ਆਪਣੇ ਆਪ ਨੂੰ ਦੇਵਤੇ ਮੰਨਦੇ ਸਨ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਫ਼ਿਰਊਨ ਇੰਨਾ ਜ਼ਿਆਦਾ ਘਮੰਡੀ ਸੀ ਕਿ ਉਹ ਮੂਸਾ ਤੇ ਹਾਰੂਨ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ, ਇੱਥੋਂ ਤਕ ਕਿ ਜਾਦੂਗਰੀ ਕਰਨ ਵਾਲੇ ਆਪਣੇ ਪੁਜਾਰੀਆਂ ਦੀ ਵੀ ਨਹੀਂ।
ਜਦੋਂ ਦੂਜੇ ਸੁਝਾਅ ਦਿੰਦੇ ਹਨ, ਤਾਂ ਕੀ ਤੁਸੀਂ ਸੁਣਦੇ ਹੋ? ਕੀ ਸਲਾਹ ਮਿਲਣ ਤੇ ਸ਼ੁਕਰਗੁਜ਼ਾਰ ਹੁੰਦੇ ਹੋ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਸਹੀ ਹੁੰਦੇ ਹੋ? ‘ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ।’ (ਕਹਾ 16:18) ਕਿੰਨਾ ਜ਼ਰੂਰੀ ਹੈ ਕਿ ਅਸੀਂ ਘਮੰਡ ਕਰਨ ਤੋਂ ਬਚੀਏ!