ਸਾਡੀ ਮਸੀਹੀ ਜ਼ਿੰਦਗੀ
ਦੂਜਿਆਂ ਤੋਂ ਤਾਰੀਫ਼ ਮਿਲਣ ਤੇ ਨਿਮਰ ਰਹੋ
ਕਦੀ-ਕਦਾਈਂ ਸ਼ਾਇਦ ਦੂਜੇ ਸਾਡੀ ਤਾਰੀਫ਼ ਕਰਨ। ਜੇ ਕੋਈ ਦਿਲੋਂ ਅਤੇ ਚੰਗੇ ਇਰਾਦੇ ਨਾਲ ਇੱਦਾਂ ਕਰਦਾ ਹੈ, ਤਾਂ ਸਾਨੂੰ ਹੌਸਲਾ ਮਿਲਦਾ ਹੈ। (ਕਹਾ 15:23; 31:10, 28) ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤਾਰੀਫ਼ ਮਿਲਣ ਕਰਕੇ ਅਸੀਂ ਖ਼ੁਦ ਨੂੰ ਦੂਜਿਆਂ ਨਾਲੋਂ ਚੰਗੇ ਨਾ ਸਮਝੀਏ ਅਤੇ ਘਮੰਡ ਨਾਲ ਫੁੱਲ ਨਾ ਜਾਈਏ।
ਯਿਸੂ ਵਾਂਗ ਵਫ਼ਾਦਾਰ ਰਹੋ—ਤਾਰੀਫ਼ ਮਿਲਣ ਤੇ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਹੜੀਆਂ ਕੁਝ ਗੱਲਾਂ ਕਰਕੇ ਸ਼ਾਇਦ ਦੂਜੇ ਸਾਡੀ ਤਾਰੀਫ਼ ਕਰਨ?
ਭੈਣਾਂ-ਭਰਾਵਾਂ ਨੇ ਸੈਰਗੇ ਦੀ ਕਿਵੇਂ ਤਾਰੀਫ਼ ਕੀਤੀ?
ਉਨ੍ਹਾਂ ਨੇ ਹੱਦੋਂ ਵੱਧ ਉਸ ਦੀ ਤਾਰੀਫ਼ ਕਿਵੇਂ ਕੀਤੀ?
ਨਿਮਰਤਾ ਨਾਲ ਦਿੱਤੇ ਸੈਰਗੇ ਦੇ ਜਵਾਬ ਤੋਂ ਤੁਸੀਂ ਕੀ ਸਿੱਖਦੇ ਹੋ?