ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 13-14
“ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ”
ਯਹੋਵਾਹ ਪਰਵਾਹ ਕਰਨ ਵਾਲਾ ਮੁਕਤੀਦਾਤਾ ਹੈ। ਉਸ ਨੇ ਇਜ਼ਰਾਈਲੀਆਂ ਲਈ ਪਰਵਾਹ ਕਿਵੇਂ ਦਿਖਾਈ ਜਦੋਂ ਉਹ ਮਿਸਰ ਛੱਡ ਕੇ ਜਾ ਰਹੇ ਸਨ?
ਉਸ ਨੇ ਉਨ੍ਹਾਂ ਨੂੰ ਵਿਵਸਥਿਤ ਢੰਗ ਨਾਲ ਕੱਢਿਆ।—ਕੂਚ 13:18
ਉਸ ਨੇ ਉਨ੍ਹਾਂ ਦੀ ਅਗਵਾਈ ਅਤੇ ਰੱਖਿਆ ਕੀਤੀ।—ਕੂਚ 14:19, 20
ਉਸ ਨੇ ਆਪਣੇ ਸਾਰੇ ਲੋਕਾਂ ਨੂੰ ਬਚਾਇਆ, ਚਾਹੇ ਉਹ ਜਵਾਨ ਸਨ ਜਾਂ ਬਿਰਧ।—ਕੂਚ 14:29, 30
ਮਹਾਂਕਸ਼ਟ ਨੂੰ ਨੇੜੇ ਆਉਂਦਾ ਦੇਖ ਕੇ ਅਸੀਂ ਕਿਹੜੀ ਗੱਲ ਦਾ ਯਕੀਨ ਰੱਖ ਸਕਦੇ ਹਾਂ?—ਯਸਾ 30:15