ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 15-16
ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕਰੋ
ਸੰਗੀਤ ਦਾ ਤਨ-ਮਨ ਉੱਤੇ ਜ਼ਬਰਦਸਤ ਅਸਰ ਪੈ ਸਕਦਾ ਹੈ। ਗੀਤ ਗਾਉਣੇ ਯਹੋਵਾਹ ਦੀ ਭਗਤੀ ਦਾ ਅਹਿਮ ਹਿੱਸਾ ਹਨ।
ਮੂਸਾ ਅਤੇ ਇਜ਼ਰਾਈਲੀਆਂ ਨੇ ਯਹੋਵਾਹ ਦੀ ਮਹਿਮਾ ਲਈ ਗੀਤ ਗਾਇਆ ਜਦੋਂ ਉਸ ਨੇ ਉਨ੍ਹਾਂ ਨੂੰ ਲਾਲ ਸਮੁੰਦਰ ʼਤੇ ਚਮਤਕਾਰੀ ਤਰੀਕੇ ਨਾਲ ਬਚਾਇਆ ਸੀ
ਰਾਜਾ ਦਾਊਦ ਨੇ ਮੰਦਰ ਵਿਚ 4,000 ਆਦਮੀਆਂ ਨੂੰ ਸੰਗੀਤਕਾਰਾਂ ਅਤੇ ਗਾਇਕਾਂ ਵਜੋਂ ਸੇਵਾ ਕਰਨ ਲਈ ਠਹਿਰਾਇਆ ਸੀ
ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਅਤੇ ਉਸ ਦੇ ਵਫ਼ਾਦਾਰ ਰਸੂਲਾਂ ਨੇ ਗਾ ਕੇ ਯਹੋਵਾਹ ਦੀ ਮਹਿਮਾ ਕੀਤੀ ਸੀ
ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕਰਨ ਦੇ ਮੇਰੇ ਕੋਲ ਕਿਹੜੇ ਕੁਝ ਮੌਕੇ ਹਨ?