ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 25-26
ਡੇਰੇ ਵਿਚ ਸਭ ਤੋਂ ਅਹਿਮ ਚੀਜ਼
ਡੇਰੇ ਵਿਚ ਅਤੇ ਇਜ਼ਰਾਈਲੀਆਂ ਲਈ ਸੰਦੂਕ ਸਭ ਤੋਂ ਅਹਿਮ ਚੀਜ਼ ਸੀ। ਪ੍ਰਾਸਚਿਤ ਦੇ ਸਰਪੋਸ਼ ਉੱਤੇ ਰੱਖੇ ਦੋਹਾਂ ਕਰੂਬੀਆਂ ਦੇ ਵਿਚਕਾਰ ਖੜ੍ਹਾ ਬੱਦਲ ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਹਰ ਸਾਲ ਪ੍ਰਾਸਚਿਤ ਦੇ ਦਿਨ ਮਹਾਂ ਪੁਜਾਰੀ ਅੱਤ ਪਵਿੱਤਰ ਕਮਰੇ ਵਿਚ ਜਾ ਕੇ ਬਲਦ ਅਤੇ ਬੱਕਰੇ ਦਾ ਲਹੂ ਪ੍ਰਾਸਚਿਤ ਦੇ ਸਰਪੋਸ਼ ਅੱਗੇ ਛਿੜਕਦਾ ਸੀ ਤਾਂਕਿ ਇਜ਼ਰਾਈਲੀਆਂ ਦੇ ਪਾਪ ਮਾਫ਼ ਕੀਤੇ ਜਾ ਸਕਣ। (ਲੇਵੀ 16:14, 15) ਇਹ ਉਸ ਸਮੇਂ ਨੂੰ ਦਰਸਾਉਂਦਾ ਸੀ ਜਦ ਉੱਤਮ ਮਹਾਂ ਪੁਜਾਰੀ ਯਿਸੂ ਰਿਹਾਈ ਦੀ ਕੀਮਤ ਲੈ ਕੇ ਸਵਰਗ ਵਿਚ ਯਹੋਵਾਹ ਦੇ ਸਾਮ੍ਹਣੇ ਪੇਸ਼ ਹੋਇਆ।—ਇਬ 9:24-26.
ਹੇਠਾਂ ਦਿੱਤੀਆਂ ਆਇਤਾਂ ਨੂੰ ਉਨ੍ਹਾਂ ਫ਼ਾਇਦਿਆਂ ਨਾਲ ਜੋੜੋ ਜੋ ਸਾਨੂੰ ਰਿਹਾਈ ਦੀ ਕੀਮਤ ਕਰਕੇ ਮਿਲਦੇ ਹਨ:
ਆਇਤਾਂ
ਫ਼ਾਇਦੇ
ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ
ਪਾਪਾਂ ਦੀ ਮਾਫ਼ੀ
ਸਾਫ਼ ਜ਼ਮੀਰ
ਇਹ ਫ਼ਾਇਦੇ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?